ਬਿਜ਼ਨੈੱਸ ਡੈਸਕ : ਪੈਨ ਕਾਰਡ ਅੱਜ ਦੇ ਸਮੇਂ ਵਿੱਚ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਪੈਨ ਕਾਰਡ ਆਮਦਨ ਟੈਕਸ ਰਿਟਰਨ ਭਰਨ ਤੋਂ ਲੈ ਕੇ ਬੈਂਕ ਖਾਤਾ ਖੋਲ੍ਹਣ, ਕੇਵਾਈਸੀ ਆਦਿ ਸਮੇਤ ਕਈ ਵਿੱਤੀ ਜ਼ਰੂਰਤਾਂ ਲਈ ਜ਼ਰੂਰੀ ਹੈ। ਇਸ ਨੂੰ ਇੱਕ ਕਾਨੂੰਨੀ ਪਛਾਣ ਪੱਤਰ ਵੀ ਮੰਨਿਆ ਜਾਂਦਾ ਹੈ। ਤੁਹਾਡੀ ਵਿੱਤੀ ਇਤਿਹਾਸ ਦੀ ਜਾਣਕਾਰੀ ਨੂੰ ਟਰੈਕ ਕਰਨ ਲਈ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਵੀ ਟਰੈਕ ਕੀਤਾ ਜਾਂਦਾ ਹੈ। ਪਰ ਕੀ ਤੁਹਾਡੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਕੀ ਪੈਨ ਕਾਰਡ ਦੀ ਮਿਆਦ ਵੀ ਖ਼ਤਮ ਹੋ ਜਾਂਦੀ ਹੈ? ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ।
ਇਹ ਵੀ ਪੜ੍ਹੋ : ਜਲਦੀ ਕਰ ਲਓ ITR Filing! ਸਾਹਮਣੇ ਆਈ ਡੈਡਲਾਈਨ, ਰਿਟਰਨ ਭਰਦੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਇੱਕ ਤੋਂ ਜ਼ਿਆਦਾ ਪੈਨ ਕਾਰਡ ਹੋਣ ਤਾਂ ਕੀ ਕਰੀਏ?
ਕੀ ਤੁਸੀਂ ਕਦੇ ਆਪਣੇ ਪੈਨ ਕਾਰਡ ਦੀ ਵੈਧਤਾ ਦੀ ਜਾਂਚ ਕੀਤੀ ਹੈ? ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ। ਪੈਨ ਕਾਰਡ ਨੈਸ਼ਨਲ ਸਿਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ ਦੁਆਰਾ ਜਾਰੀ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪੈਨ ਕਾਰਡ ਦੀ ਵੈਧਤਾ ਉਦੋਂ ਤੱਕ ਖਤਮ ਨਹੀਂ ਹੁੰਦੀ ਜਦੋਂ ਤੱਕ ਕਿਸੇ ਵਿਅਕਤੀ ਦੀ ਮੌਤ ਨਹੀਂ ਹੋ ਜਾਂਦੀ, ਪੈਨ ਕਾਰਡ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਹੀ ਰੱਦ ਹੁੰਦਾ ਹੈ। ਪੈਨ ਕਾਰਡ ਮੌਤ ਸਰਟੀਫਿਕੇਟ ਦੇ ਆਧਾਰ 'ਤੇ ਬੰਦ ਕਰ ਦਿੱਤਾ ਜਾਂਦਾ ਹੈ। ਇਸ ਲਈ ਇਹ ਜੀਵਨ ਭਰ ਵੈਧ ਰਹਿੰਦਾ ਹੈ। ਇਹ 10 ਅੰਕਾਂ ਦਾ ਹੈ ਜਿਸ ਵਿੱਚ ਵਿਅਕਤੀ ਬਾਰੇ ਜਾਣਕਾਰੀ ਹੁੰਦੀ ਹੈ। ਕੋਈ ਵੀ ਵਿਅਕਤੀ ਇੱਕ ਤੋਂ ਵੱਧ ਪੈਨ ਕਾਰਡ ਨਹੀਂ ਰੱਖ ਸਕਦਾ। ਜੇਕਰ ਕਿਸੇ ਕੋਲ ਇੱਕ ਤੋਂ ਵੱਧ ਪੈਨ ਕਾਰਡ ਹਨ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਕਿੰਨਾ ਲੱਗਦਾ ਹੈ ਜੁਰਮਾਨਾ
ਆਮਦਨ ਕਰ ਐਕਟ 1961 ਤਹਿਤ ਧਾਰਾ 272B ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਇੱਕ ਤੋਂ ਵੱਧ ਪੈਨ ਕਾਰਡ ਰੱਖਦਾ ਹੈ, ਤਾਂ ਉਸ ਵਿਰੁੱਧ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਦੇ ਗਲਤੀ ਨਾਲ ਇੱਕ ਤੋਂ ਵੱਧ ਪੈਨ ਕਾਰਡ ਬਣ ਜਾਂਦੇ ਹਨ ਤਾਂ ਅਜਿਹੀ ਸਥਿਤੀ ਵਿੱਚ ਉਸ ਨੂੰ ਇੱਕ ਪੈਨ ਕਾਰਡ ਸਰੰਡਰ ਕਰਨਾ ਪਵੇਗਾ। ਤੁਸੀਂ ਇਸ ਨੂੰ ਆਨਲਾਈਨ ਜਾਂ ਆਫਲਾਈਨ ਵੀ ਸਰੰਡਰ ਕਰ ਸਕਦੇ ਹੋ।
ਇਹ ਵੀ ਪੜ੍ਹੋ : 10 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਲਗਜ਼ਰੀ ਸਾਮਾਨ ’ਤੇ ਹੁਣ ਲੱਗੇਗਾ 1 ਫੀਸਦੀ TCS
ਘਰ ਬੈਠੇ ਬਣਾ ਸਕਦੇ ਹੋ ਪੈਨ ਕਾਰਡ
ਜੇਕਰ ਤੁਸੀਂ ਚਾਹੋ ਤਾਂ ਤੁਸੀਂ ਘਰ ਬੈਠੇ ਵੀ ਆਪਣਾ ਪੈਨ ਕਾਰਡ ਬਣਵਾ ਸਕਦੇ ਹੋ। ਇਸਦੇ ਲਈ ਤੁਹਾਨੂੰ ਪਹਿਲਾਂ ਈ-ਫਾਈਲਿੰਗ ਪੋਰਟਲ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਆਧਾਰ ਰਾਹੀਂ ਇੰਸਟੈਂਟ ਪੈਨ 'ਤੇ ਜਾਣਾ ਪਵੇਗਾ। ਹੁਣ ਤੁਹਾਨੂੰ Get New PAN ਦੇ ਬਦਲ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ। ਆਧਾਰ ਨੰਬਰ ਦਰਜ ਕਰਨ ਤੋਂ ਬਾਅਦ, ਤੁਹਾਨੂੰ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਮਿਲੇਗਾ। OTP ਦੀ ਤਸਦੀਕ ਤੋਂ ਬਾਅਦ, ਤੁਹਾਡਾ ਈ-ਪੈਨ ਕਾਰਡ ਜਾਰੀ ਕੀਤਾ ਜਾਵੇਗਾ। ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਇਸ ਈ-ਪੈਨ ਰਾਹੀਂ ਇੱਕ ਭੌਤਿਕ ਕਾਰਡ ਵੀ ਪ੍ਰਾਪਤ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਗਾਮ ਹਮਲੇ 'ਤੇ ਧੀਰੇਂਦਰ ਸ਼ਾਸਤਰੀ ਦਾ ਵੱਡਾ ਬਿਆਨ, 'ਕੌਣ ਕਹਿੰਦਾ ਹੈ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ'
NEXT STORY