ਨਵੀਂ ਦਿੱਲੀ, (ਭਾਸ਼ਾ)– ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਅਦਾਲਤਾਂ ਕੋਈ ਜੰਗ ਦਾ ਮੈਦਾਨ ਨਹੀਂ ਹਨ ਕਿ ਜੋੜੇ ਲੜਦੇ ਰਹਿਣ ਅਤੇ ਆਪਣੇ ਗਿਲੇ-ਸ਼ਿਕਵੇ ਦੂਰ ਕਰਨ ਲਈ ਅਦਾਲਤਾਂ ਦਾ ਸਮਾਂ ਬਰਬਾਦ ਕਰਨ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਵਿਵਾਦ ਦੇ ਜਲਦੀ ਹੱਲ ਲਈ ਵਿਚੋਲਗੀ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਕਿਉਂਕਿ ਅਦਾਲਤ ਵਿਚ ਦੂਸ਼ਣਬਾਜ਼ੀ ਵਿਵਾਦ ਨੂੰ ਹੋਰ ਵਧਾਉਂਦੀ ਹੈ।
ਜਸਟਿਸ ਰਾਜੇਸ਼ ਬਿੰਦਲ ਅਤੇ ਜਸਟਿਸ ਮਨਮੋਹਨ ਦੀ ਬੈਂਚ ਨੇ ਇਕ ਜੋੜੇ ਦੇ ਵਿਆਹ ਨੂੰ ਖਤਮ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਇਹ ਜੋੜਾ ਸਿਰਫ਼ 65 ਦਿਨਾਂ ਤੱਕ ਇਕੱਠਾ ਰਿਹਾ ਸੀ ਅਤੇ ਦੋਵੇਂ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਵੱਖ ਰਹਿ ਰਹੇ ਸਨ। ਵਿਆਹ ਵਿਚ ਸੁਲ੍ਹਾ ਦੀ ਕੋਈ ਗੁੰਜਾਇਸ਼ ਨਾ ਦੇਖਦਿਆਂ ਸੁਪਰੀਮ ਕੋਰਟ ਨੇ ਸੰਵਿਧਾਨ ਦੇ ਆਰਟੀਕਲ 142 ਤਹਿਤ ਆਪਣੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਵਿਆਹ ਨੂੰ ਭੰਗ ਕਰ ਦਿੱਤਾ।
ਅਦਾਲਤ ਨੇ ਕਿਹਾ,‘‘ਝਗੜਾ ਕਰਨ ਵਾਲੇ ਜੋੜਿਆਂ ਨੂੰ ਅਦਾਲਤਾਂ ਨੂੰ ਆਪਣਾ ਜੰਗ ਦਾ ਮੈਦਾਨ ਬਣਾ ਕੇ ਅਤੇ ਵਿਵਸਥਾ ਵਿਚ ਵਿਘਨ ਪਾ ਕੇ ਆਪਣੇ ਵਿਵਾਦ ਸੁਲਝਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜੇਕਰ ਦੋਵਾਂ ਵਿਚਾਲੇ ਤਾਲਮੇਲ ਨਹੀਂ ਹੋ ਸਕਦਾ ਤਾਂ ਵਿਵਾਦਾਂ ਦੇ ਜਲਦ ਹੱਲ ਲਈ ਹੋਰ ਤਰੀਕੇ ਮੌਜੂਦ ਹਨ।’’
ਕਾਂਗਰਸ ਪੂਰੇ ਦੇਸ਼ ’ਚ ਮਨਰੇਗਾ ਨੂੰ ਬਚਾਉਣ ਲਈ ਕਰ ਰਹੀ ਹੈ ਸੰਘਰਸ਼ : ਰਾਹੁਲ
NEXT STORY