ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਲਾਕਡਾਊਨ ਕਾਰਨ ਹੋਏ ਕੰਮ ਦੇ ਦਿਨਾਂ ਦੇ ਨੁਕਸਾਨ ਦੀ ਭਰਪਾਈ ਗਰਮੀ ਦੀਆਂ ਛੁੱਟੀਆਂ 'ਚ ਕਟੌਤੀ ਕਰ ਕੇ ਕਰਨ ਦਾ ਫੈਸਲਾ ਲਿਆ। ਸੁਪਰੀਮ ਕੋਰਟ 'ਚ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 7 ਹਫਤੇ ਦੀ ਬਜਾਏ 2 ਹਫ਼ਤੇ ਰਹਿਣਗੀਆਂ। ਹਰ ਸਾਲ ਮਈ ਦੇ ਮੱਧ ਤੋਂ ਜੁਲਾਈ ਦੀ ਸ਼ੁਰੂਆਤ ਤੱਕ ਕੋਰਟ 'ਚ ਛੁੱਟੀ ਰਹਿੰਦੀ ਹੈ। ਇਸ ਵਾਰ ਇਹ ਛੁੱਟੀ 18 ਮਈ ਤੋਂ ਸ਼ੁਰੂ ਹੋ ਕੇ 5 ਜੁਲਾਈ ਨੂੰ ਖਤਮ ਹੋਣੀ ਸੀ ਪਰ ਜੱਜਾਂ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਤੈਅ ਕੀਤਾ ਗਿਆ ਹੈ ਕਿ 19 ਜੂਨ ਤੱਕ ਸਰਵਉੱਚ ਅਦਾਲਤ 'ਚ ਸੁਣਵਾਈ ਰਹੇਗੀ।
ਇਸ ਤਰ੍ਹਾਂ ਇਸ ਵਾਰ ਸਿਰਫ਼ 2 ਹਫਤੇ ਦੀ ਹੀ ਛੁੱਟੀ ਰਹੇਗੀ। ਸੁਪਰੀਮ ਕੋਰਟ ਦੇ ਜੱਜਾਂ ਨੇ ਤਿੰਨ ਦਿਨ ਪਹਿਲਾਂ ਆਪਣੀਆਂ ਕਈਆਂ ਸਿਫਾਰਿਸ਼ਾਂ ਦੀ ਫਾਈਲ ਚੀਫ ਜਸਟਿਸ ਅਰਵਿੰਦ ਬੋਬੜੇ ਨੂੰ ਸੌਂਪੀ ਸੀ, ਇਸ 'ਚ 7 ਹਫਤਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਘੱਟ ਕਰ ਕੇ 2 ਹਫਤੇ ਕਰਨ ਅਤੇ ਬਾਕੀ ਛੁੱਟੀਆਂ ਨੂੰ ਅੱਗੇ ਲਈ ਪੈਂਡਿੰਗ ਰੱਖਣ ਦੀ ਸਿਫਾਰਿਸ਼ ਸ਼ਾਮਲ ਸੀ।
ਹਰਿਆਣਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਿਲਣ ਸਜ਼ਾਵਾਂ: ਭਾਈ ਲੌਂਗੋਵਾਲ
NEXT STORY