ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਇਕ ਵਿਅਕਤੀ ਖ਼ਿਲਾਫ਼ ਅਪਰਾਧਕ ਕਾਰਵਾਈ ਨੂੰ ਰੱਦ ਕਰ ਦਿੱਤਾ, ਜਿਸ 'ਤੇ ਇਕ ਔਰਤ ਨੇ ਜਬਰ ਜ਼ਿਨਾਹ ਦਾ ਦੋਸ਼ ਲਗਾਇਆ ਸੀ। ਇਹ ਔਰਤ ਪਿਛਲੇ 16 ਸਾਲਾਂ ਤੋਂ ਉਸ ਨਾਲ ਸਹਿਮਤੀ ਨਾਲ ਸੀ ਪਰ ਉਸ ਨੇ ਦਾਅਵਾ ਕੀਤਾ ਕਿ ਦੋਸ਼ੀ ਨੇ ਉਸ ਨਾਲ ਵਿਆਹ ਦਾ ਝੂਠਾ ਵਾਅਦਾ ਕੀਤਾ ਅਤੇ ਸੰਬੰਧ ਬਣਾਉਣ ਲਈ ਮਜ਼ਬੂਰ ਕੀਤਾ। ਸੁਪਰੀਮ ਕੋਰਟ ਨੇ ਇਹ ਜਾਣ ਕੇ ਹੈਰਾਨੀ ਜਤਈ ਕਿ ਸ਼ਿਕਾਇਤਕਰਤਾ, ਜੋ ਕਿ ਇਕ ਉੱਚ ਸਿੱਖਿਆ ਪ੍ਰਾਪਤ ਔਰਤ ਹੈ, ਉਸ ਨੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਦਰਜ ਨਹੀਂ ਕਰਵਾਈ। ਇਸ ਨਾਲ ਦਾਅਵੇ ਦੀ ਭਰੋਸੇਯੋਗਤਾ 'ਤੇ ਸਵਾਲ ਉੱਠਦਾ ਹੈ। ਜੇਕਰ ਕੋਈ ਔਰਤ ਪਿਆਰ 'ਚ ਕਿਸੇ ਪੁਰਸ਼ ਨਾਲ ਸੰਬੰਧ ਬਣਾਉਂਦੀ ਹੈ ਤਾਂ ਇਸ ਨੂੰ ਜਬਰ ਜ਼ਿਨਾਹ ਨਹੀਂ ਮੰਨਿਆ ਜਾ ਸਕਦਾ।
ਕੋਰਟ ਨੇ 3 ਮਾਰਚ ਨੂੰ ਦਿੱਤੇ ਫ਼ੈਸਲੇ 'ਚ ਕਿਹਾ ਹੈ ਕਿ ਸਿਰਫ਼ ਵਿਆਹ ਦਾ ਵਾਅਦਾ ਨਾ ਨਿਭਾਉਣਾ ਜਬਰ ਜ਼ਿਨਾਹ ਦਾ ਅਪਰਾਧ ਨਹੀਂ ਬਣਦਾ, ਜਦੋਂ ਤੱਕ ਇਹ ਸਾਬਿਤ ਨਾ ਹੋਵੇ ਕਿ ਦੋਸ਼ੀ ਦੀ ਸ਼ੁਰੂ ਤੋਂ ਵਿਆਹ ਦੀ ਮੰਸ਼ਾ ਨਹੀਂ ਸੀ। ਸੁਪਰੀਮ ਕੋਰਟ ਨੇ ਇਸ ਗੱਲ 'ਤੇ ਗੌਰ ਕੀਤਾ ਕਿ ਔਰਤ ਨੇ ਐੱਫ.ਆਈ.ਆਰ. ਉਦੋਂ ਦਰਜ ਕਰਵਾਈ, ਜਦੋਂ ਦੋਸ਼ੀ ਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ। ਇਸ ਤੋਂ ਲੱਗਦਾ ਹੈ ਕਿ ਸ਼ਿਕਾਇਤ ਦੇ ਪਿੱਛੇ ਬਦਲੇ ਦੀ ਭਾਵਨਾ ਹੈ। ਜੱਜ ਵਿਕਰਮ ਨਾਥ ਅਤੇ ਜੱਜ ਸੰਦੀਪ ਮੇਹਤਾ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਅਤੇ ਦੋਸ਼ੀ ਨੂੰ ਰਾਹਤ ਦੇ ਦਿੱਤੀ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਦੋਸ਼ੀ ਜਬਰ ਜ਼ਿਨਾਹ ਲਈ ਦੋਸ਼ੀ ਨੂੰ ਠਹਿਰਾਇਆ ਜਾ ਸਕਦਾ, ਕਿਉਂਕਿ ਸ਼ਿਕਾਇਤਕਰਤਾ ਅਤੇ ਦੋਸ਼ੀ ਵਿਚਾਲੇ 16 ਸਾਲਾਂ ਤੱਕ ਸਹਿਮਤੀ ਨਾਲ ਸੰਬੰਧ ਬਣੇ ਰਹੇ। ਦੋਸ਼ੀ ਖ਼ਿਲਾਫ਼ ਕੋਈ ਵੀ ਅਜਿਹਾ ਸਬੂਤ ਨਹੀਂ ਹੈ, ਜਿਸ ਤੋਂ ਇਹ ਸਾਬਿਤ ਹੋਵੇ ਕਿ ਉਸ ਨੇ ਸ਼ੁਰੂਆਤ ਤੋਂ ਹੀ ਸ਼ਿਕਾਇਤਕਰਤਾ ਨੂੰ ਧੋਖਾ ਦੇਣ ਦੀ ਮੰਸ਼ਾ ਰੱਖੀ ਸੀ। ਇਹ ਸਪੱਸ਼ਟ ਹੈ ਕਿ ਜੇਕਰ ਕੋਈ ਪੀੜਤਾ ਆਪਣੀ ਮਰਜ਼ੀ ਨਾਲ ਸੰਬੰਧ ਬਣਾਉਂਦੀ ਹੈ ਤਾਂ ਸਾਥੀ ਜਬਰ ਜ਼ਿਨਾਹ ਲਈ ਦੋਸ਼ੀ ਨਹੀਂ ਹੋ ਸਕਦਾ। ਕੋਰਟ ਨੇ ਪਾਇਆ ਕਿ ਸ਼ਿਕਾਇਤਕਰਤਾ ਨੇ 16 ਸਾਲਾਂ ਤੱਕ ਜਿਨਸੀ ਸ਼ੋਸ਼ਣ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਅਤੇ ਉਹ ਖ਼ੁਦ ਨੂੰ ਦੋਸ਼ੀ ਦੀ ਪਤਨੀ ਵਜੋਂ ਪੇਸ਼ ਕਰਦੀ ਰਹੀ। ਇਹ ਦਰਸਾਉਂਦਾ ਹੈ ਕਿ ਉਹ ਲਿਵ ਇਨ ਰਿਲੇਸ਼ਨਸ਼ਿਪ 'ਚ ਸਨ ਨਾ ਕਿ ਜ਼ਬਰਦਸਤੀ ਬਣਾਏ ਗਏ ਰਿਸ਼ਤੇ 'ਚ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Amazon ਤੇ Flipkart 'ਤੇ ਵਿਕ ਰਹੀਂ ਨਕਲੀ ਚੀਜ਼ਾਂ! ਕਿਤੇ ਝਾਂਸੇ 'ਚ ਨਾ ਆ ਜਾਇਓ...
NEXT STORY