ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਆਪਣੇ ਸਹੁਰੇ ਘਰੋਂ ਕੱਢੀ ਗਈ ਔਰਤ ਵੱਖ ਰਹਿ ਰਹੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਖਿਲਾਫ਼ ਉਸ ਜਗ੍ਹਾ 'ਤੇ ਹੀ ਮੁਕੱਦਮਾ ਦਰਜ ਕਰ ਸਕਦੀ ਹੈ, ਜਿੱਥੇ ਉਹ ਰਹਿ ਰਹੀ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅਧਿਕਾਰ ਖੇਤਰ ਦੇ ਸੰਬੰਧ 'ਚ ਮਹੱਤਵਪੂਰਨ ਫੈਸਲਾ ਦਿੱਤਾ, ਜਿੱਥੇ ਇਕ ਵਿਆਹੁਤਾ ਔਰਤ ਦਾਜ ਉਤਪੀੜਨ ਦੇ ਮਾਮਲੇ 'ਚ ਵੱਖ ਰਹਿ ਰਹੇ ਆਪਣੇ ਪਤੀ ਅਤੇ ਸਹੁਰੇ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰਵਾ ਸਕਦੀ ਹੈ।
ਬੈਂਚ ਨੇ ਕਿਹਾ ਕਿ ਇਸ ਤੋਂ ਇਲਾਵਾ ਜਿੱਥੇ ਔਰਤ ਵਿਆਹ ਦੇ ਪਹਿਲੇ ਅਤੇ ਬਾਅਦ 'ਚ ਰਹਿ ਰਹੀ ਸੀ, ਜਿਸ ਜਗ੍ਹਾ ਉਸ ਨੇ ਸ਼ਰਨ ਲੈ ਰੱਖੀ ਹੈ, ਉੱਥੋਂ ਵੀ ਉਹ ਵਿਆਹ ਸੰਬੰਧੀ ਮਾਮਲੇ ਦਰਜ ਕਰਵਾ ਸਕਦੀ ਹੈ। ਸੁਪਰੀਮ ਕੋਰਟ ਦਾ ਫੈਸਲਾ ਉੱਤਰ ਪ੍ਰਦੇਸ਼ ਦੀ ਰੂਪਾਲੀ ਦੇਵੀ ਦੀ ਪਟੀਸ਼ਨ 'ਤੇ ਆਇਆ ਹੈ।
ਮਨੀ ਲਾਂਡਰਿੰਗ: ਵੀਰਭੱਦਰ ਸਿੰਘ ਖਿਲਾਫ ਦੋਸ਼ ਤੈਅ ਕਰਨ 'ਤੇ ਅੱਜ ਅਦਾਲਤ 'ਚ ਹੋਵੇਗੀ ਬਹਿਸ
NEXT STORY