ਮੁੰਬਈ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੀ ਨੇਤਾ ਅਤੇ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਸ਼ਨੀਵਾਰ ਨੂੰ ਏਅਰ ਇੰਡੀਆ 'ਤੇ 'ਲਗਾਤਾਰ ਕੁਪ੍ਰਬੰਧਨ' ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਡਾਣਾਂ 'ਚ ਦੇਰੀ ਇਕ ਆਮ ਗੱਲ ਬਣ ਗਈ ਹੈ, ਜਿਸ ਨਾਲ 'ਪ੍ਰੀਮੀਅਮ' ਕਿਰਾਏ ਦਾ ਭੁਗਤਾਨ ਕਰਨ ਦੇ ਬਾਵਜੂਦ ਯਾਤਰੀ ਪਰੇਸ਼ਾਨ ਹੋ ਰਹੇ ਹਨ। ਸੁਲੇ ਨੇ ਏਅਰ ਇੰਡੀਆ ਦੀ ਇਕ ਉਡਾਣ ਬੁੱਕ ਕੀਤੀ ਸੀ ਜੋ ਇਕ ਘੰਟਾ 19 ਮਿੰਟ ਦੀ ਦੇਰੀ ਨਾਲ ਚੱਲੀ, ਜਿਸ ਤੋਂ ਬਾਅਦ ਸੰਸਦ ਮੈਂਬਰ ਨੇ ਇਹ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਪ੍ਰੀਮੀਅਮ' ਕਿਰਾਏ ਦਾ ਭੁਗਤਾਨ ਕਰਨ ਦੇ ਬਾਵਜੂਦ, ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਉਨ੍ਹਾਂ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਤੋਂ ਮੰਗ ਕੀਤੀ ਕਿ ਲਗਾਤਾਰ ਦੇਰੀ ਲਈ ਹਵਾਬਾਜ਼ੀ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਬਾਰਾਮਤੀ ਦੇ ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ,"ਉਡਾਣਾਂ 'ਚ ਲਗਾਤਾਰ ਦੇਰੀ ਹੋ ਰਹੀ ਹੈ- ਇਹ ਅਸਵੀਕਾਰਨਯੋਗ ਹੈ। ਅਸੀਂ 'ਪ੍ਰੀਮੀਅਮ' ਕਿਰਾਏ ਦਿੰਦੇ ਹਾਂ, ਫਿਰ ਵੀ ਉਡਾਣਾਂ ਕਦੇ ਵੀ ਸਮੇਂ ਸਿਰ ਨਹੀਂ ਚੱਲਦੀਆਂ। ਪੇਸ਼ੇਵਰ, ਬੱਚੇ ਅਤੇ ਬਜ਼ੁਰਗ ਨਾਗਰਿਕ- ਸਾਰੇ ਇਸ ਚੱਲ ਰਹੇ ਕੁਪ੍ਰਬੰਧਨ ਤੋਂ ਪਰੇਸ਼ਾਨ ਹਨ।"
ਸੁਲੇ ਨੇ ਕਿਹਾ ਕਿ ਉਹ ਏਅਰ ਇੰਡੀਆ ਦੀ ਉਡਾਣ ਨੰਬਰ AI0508 ਰਾਹੀਂ ਯਾਤਰਾ ਕਰ ਰਹੀ ਸੀ, ਜੋ ਇਕ ਘੰਟਾ 19 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ। ਉਨ੍ਹਾਂ ਕਿਹਾ,"ਇਹ ਲਗਾਤਾਰ ਜਾਰੀ ਰੁਝਾਨ ਯਾਤਰੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।'' ਸੁਲੇ ਨੇ ਮੰਗ ਕੀਤੀ ਕਿ ਏਅਰ ਇੰਡੀਆ ਵਰਗੀਆਂ ਏਅਰਲਾਈਨਾਂ ਨੂੰ ਵਾਰ-ਵਾਰ ਦੇਰੀ ਲਈ ਜ਼ਿੰਮੇਵਾਰ ਠਹਿਰਾਉਣ ਅਤੇ ਯਾਤਰੀਆਂ ਲਈ ਬਿਹਤਰ ਸੇਵਾ ਮਿਆਰ ਯਕੀਨੀ ਬਣਾਉਣ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣੇ ਚਾਹੀਦੇ ਹਨ। ਸੁਲੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਲਾਈਟ ਟਰੈਕਰ (ਜਹਾਜ਼ ਦੇ ਸਮੇਂ ਦੀ ਜਾਣਕਾਰੀ ਦੇਣ ਵਾਲੀ ਪ੍ਰਣਾਲੀ) ਖਰਾਬ ਸਨ, ਜਿਸ ਕਾਰਨ ਗੁੰਮਰਾਹਕੁੰਨ ਜਾਣਕਾਰੀ ਮਿਲ ਰਹੀ ਸੀ। ਉਨ੍ਹਾਂ ਕਿਹਾ,''ਮੈਂ ਫਲਾਈਟ 'ਚ ਦਿੱਲੀ ਹਵਾਈ ਅੱਡੇ 'ਤੇ ਫਸ ਗਈ ਸੀ ਪਰ ਟਰੈਕਰ ਨੇ ਦਿਖਾਇਆ ਕਿ ਜਹਾਜ਼ ਉਡਾਣ ਭਰ ਚੁੱਕਿਆ ਹੈ। ਮੈਂ 'ਟਰੈਕਰ' ਦਾ ਮੁੱਦਾ ਸ਼ਹਿਰੀ ਹਵਾਬਾਜ਼ੀ ਮੰਤਰੀ ਕੋਲ ਚੁੱਕਾਂਗੀ।" ਸੁਲੇ ਦੇ ਦੋਸ਼ਾਂ 'ਤੇ ਏਅਰ ਇੰਡੀਆ ਨੂੰ ਭੇਜੇ ਗਏ ਸਵਾਲ ਦਾ ਜਵਾਬ ਅਜੇ ਨਹੀਂ ਮਿਲਿਆ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਪਿਛਲੇ ਮਹੀਨੇ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੀ ਆਲੋਚਨਾ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ 'ਟੁੱਟੀ ਹੋਈ' ਸੀਟ ਦਿੱਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਹ ਹਨ ਅਸਲੀ 'ਬੰਟੀ ਔਰ ਬਬਲੀ' ! ਨਸ਼ਾ ਪੂਰਾ ਕਰਨ ਤੇ ਛੇਤੀ ਅਮੀਰ ਬਣਨ ਦੇ ਚੱਕਰ 'ਚ ਕਰ ਚੁੱਕੇ ਵੱਡੇ ਕਾਂਡ
NEXT STORY