ਪੱਛਮੀ ਬੰਗਾਲ— ਮਿਦਨਾਪੁਰ ਰੈਲੀ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਪਾਰਟੀ ਦੇ ਦਿੱਗਜ਼ ਨੇਤਾ ਸ਼ੁਭੇਂਦੁ ਅਧਿਕਾਰੀ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਉਨ੍ਹਾਂ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਕਈ ਵਿਧਾਇਕ ਭਾਜਪਾ ’ਚ ਸ਼ਾਮਲ ਹੋਏ ਹਨ। ਭਾਜਪਾ ਤੋਂ ਵੱਖ ਹੰੁਦੇ ਹੀ ਸ਼ੁਭੇਂਦੁ ਅਧਿਕਾਰੀ ਨੇ ਤਿ੍ਰਣਮੂਲ ਕਾਂਗਰਸ ’ਤੇ ਹਮਲਾ ਕੀਤਾ ਹੈ। ਸ਼ੁਭੇਂਦੁ ਅਧਿਕਾਰੀ ਨੇ ਕਿਹਾ ਕਿ ਟੀ. ਐੱਮ. ਸੀ. ’ਚ ਲੋਕਤੰਤਰ ਬਚਿਆ ਹੀ ਨਹੀਂ, ਉਹ ਆਤਮ ਸਨਮਾਨ ਲਈ ਭਾਜਪਾ ’ਚ ਆਏ ਹਨ। ਉਨ੍ਹਾਂ ਕਿਹਾ ਕਿ ਬੰਗਾਲ ਦੀ ਹਾਲਤ ਬਹੁਤ ਖਰਾਬ ਹੈ, ਜੇਕਰ ਇੱਥੋਂ ਦੀ ਹਾਲਤ ਸੁਧਾਰਨੀ ਹੈ ਤਾਂ ਇੱਥੋਂ ਦੀ ਵਾਗਡੋਰ ਪੀ. ਐੱਮ. ਮੋਦੀ ਦੇ ਹੱਥਾਂ ’ਚ ਸੌਂਪਣੀ ਪਵੇਗੀ।
ਦੱਸ ਦੇਈਏ ਕਿ ਸ਼ੁਭੇਂਦੁ ਨੇ 27 ਨਵੰਬਰ ਨੂੰ ਮਮਤਾ ਬੈਨਰਜੀ ਦੀ ਕੈਬਨਿਟ ਦੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਨੇ 16 ਦਸੰਬਰ ਨੂੰ ਤ੍ਰਿਣਮੂਲ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ। ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੋਲਕਾਤਾ ਦੇ ਆਪਣੇ ਦੋ ਦਿਨਾਂ ਦੌਰੇ ’ਤੇ ਪੁੱਜੇ ਹਨ।
ਡਿਸਪੋਜ਼ਲ ਗਿਲਾਸ ਅਤੇ ਆਂਡਿਆਂ ਨੂੰ ਲੈ ਕੇ ਤਿੰਨ ਨੌਜਵਾਨਾਂ ਨੇ ਰੇਹੜੀ ਵਾਲੇ ਦਾ ਕੀਤਾ ਕਤਲ
NEXT STORY