ਲਖਨਊ— ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਅਤੇ ਟਰਾਂਸਪੋਰਟ ਮੰਤਰੀ ਸਵਤੰਤਰ ਦੇਵ ਸਿੰਘ ਨਾਲ ਵੱਡਾ ਹਾਦਸਾ ਹੋਇਆ ਹੈ। ਮੁਜ਼ੱਫਰਨਗਰ ਦੇ ਸਰਕੁਲਰ ਰੋਡ 'ਤੇ ਸਵਾਗਤ ਸਮਾਰੋਹ ਦੌਰਾਨ ਭੱਜ-ਦੌੜ ਮਚ ਗਈ। ਇਸ ਦੌਰਾਨ ਸਵਤੰਤਰ ਦੇਵ ਸਿੰਘ ਦੇ ਸੱਜੇ ਹੱਥ ਦੀ ਛੋਟੀ ਉਂਗਲੀ ਕੱਟ ਕੇ ਹੱਥ ਤੋਂ ਵੱਖ ਹੋ ਗਈ। ਘਟਨਾ ਤੋਂ ਬਾਅਦ ਸਵਤੰਤਰ ਦੇਵ ਨੂੰ ਵਰਧਮਾਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੌਕੇ 'ਤੇ ਡੀ.ਐੱਮ., ਐੱਸ.ਪੀ. ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਹਨ। ਦਰਅਸਲ ਭਾਜਪਾ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਸਿੰਘ ਸੋਮਵਾਰ ਨੂੰ ਮੁਜ਼ੱਫਰਨਗਰ ਦੇ ਸਰਕੁਲਰ ਰੋਡ ਪਹੁੰਚੇ ਸਨ। ਉਦੋਂ ਕੁਝ ਮਹਿਲਾ ਵਰਕਰਾਂ ਨੇ ਉਨ੍ਹਾਂ ਦਾ ਸਨਮਾਨ ਕਰਨ ਦੀ ਕੋਸ਼ਿਸ਼ ਕੀਤੀ। ਵਰਕਰਾਂ ਨੂੰ ਦੇਖ ਕੇ ਸਵਤੰਤਰ ਦੇਵ ਸਿੰਘ ਗੱਡੀ ਤੋਂ ਉਤਰ ਰਹੇ ਸਨ, ਉਦੋਂ ਉਨ੍ਹਾਂ ਦੇ ਸੱਜੇ ਹੱਥ ਦੀ ਉਂਗਲੀ ਕੱਟ ਕੇ ਹੱਥ ਤੋਂ ਵੱਖ ਹੋ ਗਈ।
ਹੱਥ ਦੀ ਕੀਤੀ ਜਾ ਰਹੀ ਹੈ ਸਰਜਰੀ
ਸਵਤੰਤਰ ਦੇਵ ਦੀ ਉਂਗਲੀ ਕੱਟਣ ਤੋਂ ਬਾਅਦ ਵਰਕਰਾਂ ਦੇ ਹੱਥ-ਪੈਰ ਫੁੱਲ ਗਏ। ਜਲਦੀ 'ਚ ਉਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੇ ਹੱਥ ਦੀ ਸਰਜਰੀ ਕੀਤੀ ਜਾ ਰਹੀ ਹੈ। ਮੌਕੇ 'ਤੇ ਪ੍ਰਸ਼ਾਸਨਿਕ ਅਤੇ ਪੁਲਸ ਮਹਿਕਮੇ ਦੇ ਉੱਚ ਅਫ਼ਸਰ ਪਹੁੰਚ ਗਏ ਹਨ। ਸਰਜਰੀ ਤੋਂ ਬਾਅਦ ਸਵਤੰਤਰ ਦੇਵ ਲਖਨਊ ਲਈ ਰਵਾਨਾ ਹੋ ਸਕਦੇ ਹਨ।
ਕੌਣ ਹਨ ਸਵਤੰਤਰ ਦੇਵ ਸਿੰਘ
ਹਾਲ ਹੀ 'ਚ ਭਾਜਪਾ ਨੇ ਸਵਤੰਤਰ ਦੇਵ ਸਿੰਘ ਨੂੰ ਉੱਤਰ ਪ੍ਰਦੇਸ਼ ਦਾ ਨਵਾਂ ਪ੍ਰਧਾਨ ਚੁਣਿਆ ਸੀ। ਸਵਤੰਤਰ ਦੇਵ ਓ.ਬੀ.ਸੀ. ਭਾਈਚਾਰੇ ਤੋਂ ਆਉਂਦੇ ਹਨ। ਉਨ੍ਹਾਂ ਨੇ ਵਰਕਰ ਤੋਂ ਲੈ ਕੇ ਸੰਗਠਨਕਰਤਾ ਤੱਕ ਦਾ ਸਫ਼ਰ ਤੈਅ ਕੀਤਾ। ਭਾਜਪਾ ਪ੍ਰਦੇਸ਼ ਪ੍ਰਧਾਨ ਦੇ ਨਾਲ ਹੀ ਸਵਤੰਤਰ ਦੇਵ ਸਿੰਘ ਮੌਜੂਦਾ ਸਮੇਂ ਯੋਗੀ ਸਰਕਾਰ 'ਚ ਟਰਾਂਸਪੋਰਟ ਮੰਤਰੀ ਹਨ।
Man Vs Wild : ਉਡੀਕਾਂ ਹੋਣਗੀਆਂ ਖਤਮ, ਅੱਜ ਰਾਤ ਲੋਕ ਦੇਖਣਗੇ PM ਮੋਦੀ ਦਾ ਨਵਾਂ ਰੂਪ
NEXT STORY