ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੀ ਸਾਂਸਦ ਸਵਾਤੀ ਮਾਲੀਵਾਲ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਵਲੋਂ ਕਥਿਤ ਹਮਲੇ ਦੇ ਮਾਮਲੇ ਵਿਚ ਦਿੱਲੀ ਪੁਲਸ ਮੰਗਲਵਾਰ ਨੂੰ ਇਕ ਸਥਾਨਕ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰ ਸਕਦੀ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਜਾਂਚ ਲਗਭਗ ਪੂਰੀ ਕਰ ਲਈ ਹੈ ਅਤੇ ਕੁਮਾਰ ਖਿਲਾਫ ਤੀਸ ਹਜ਼ਾਰੀ ਅਦਾਲਤ 'ਚ ਚਾਰਜਸ਼ੀਟ ਦਾਇਰ ਕਰਨ ਲਈ ਤਿਆਰ ਹੈ। ਉਨ੍ਹਾਂ ਮੁਤਾਬਕ ਪੁਲਸ ਨੇ 1,000 ਤੋਂ ਵੱਧ ਸਫ਼ਿਆਂ ਦੀ ਚਾਰਜਸ਼ੀਟ ਤਿਆਰ ਕੀਤੀ ਹੈ ਜਿਸ ਵਿਚ ਗਵਾਹ ਵਜੋਂ ਸੁਰੱਖਿਆ ਕਰਮਚਾਰੀ ਸ਼ਾਮਲ ਹਨ, ਜਿਹੜੇ ਕਥਿਤ ਘਟਨਾ ਦੇ ਸਮੇਂ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਤਾਇਨਾਤ ਸਨ।
ਇਹ ਵੀ ਪੜ੍ਹੋ : ਪੁਲਸੀਏ ਨੇ ਦਿਖਾਈ ਵਰਦੀ ਦੀ ਤਾਕਤ, ਤੇਲ ਦੇ ਪੈਸੇ ਮੰਗਣ 'ਤੇ ਪੰਪ ਮੁਲਾਜ਼ਮ ਨੂੰ 1 ਕਿਲੋਮੀਟਰ ਤਕ ਘੜੀਸਿਆ
ਪੁਲਸ ਨੇ ਕੇਜਰੀਵਾਲ ਦੀ ਰਿਹਾਇਸ਼ ਤੋਂ ਡੀਵੀਆਰ ਇਕੱਠਾ ਕਰ ਲਿਆ ਹੈ ਅਤੇ ਕੁਮਾਰ ਦੇ ਦੋ ਮੋਬਾਈਲ ਫੋਨਾਂ ਸਮੇਤ ਕਈ ਯੰਤਰ ਜ਼ਬਤ ਕੀਤੇ ਹਨ। ਕੁਮਾਰ ਨੂੰ ਉਸ ਦੇ ਮੋਬਾਈਲ ਫੋਨ ਤੋਂ ਕਥਿਤ ਤੌਰ 'ਤੇ ਡਿਲੀਟ ਕੀਤਾ ਗਿਆ ਡਾਟਾ ਪ੍ਰਾਪਤ ਕਰਨ ਲਈ ਪੁਲਸ ਹਿਰਾਸਤ ਦੌਰਾਨ ਦੋ ਵਾਰ ਮੁੰਬਈ ਲਿਜਾਇਆ ਗਿਆ ਸੀ। ਮਾਲੀਵਾਲ ਦਾ ਦੋਸ਼ ਹੈ ਕਿ ਜਦੋਂ ਉਹ 13 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਉਨ੍ਹਾਂ ਨੂੰ ਮਿਲਣ ਪਹੁੰਚੀ ਤਾਂ ਕੁਮਾਰ ਨੇ ਉਸ 'ਤੇ ਹਮਲਾ ਕਰ ਦਿੱਤਾ।
ਮਾਲੀਵਾਲ ਦੀ ਸ਼ਿਕਾਇਤ 'ਤੇ ਪੁਲਸ ਨੇ ਕੁਮਾਰ 'ਤੇ ਧਾਰਾ 308 (ਗ਼ੈਰ ਇਰਾਦਤਨ ਕਤਲ ਦੀ ਕੋਸ਼ਿਸ਼), 341 (ਗ਼ਲਤ ਤਰੀਕੇ ਨਾਲ ਰੋਕਣਾ), 345ਬੀ (ਕਿਸੇ ਔਰਤ ਨੂੰ ਨਿਰਵਸਤਰ ਕਰਨ ਦੇ ਇਰਾਦੇ ਨਾਲ ਉਸ 'ਤੇ ਹਮਲਾ ਜਾਂ ਅਪਰਾਧਕ ਬਲ ਦੀ ਵਰਤੋਂ ਕਰਨਾ), 506 (ਅਪਰਾਧਕ ਧਮਕੀ) ਅਤੇ ਧਾਰਾ 509 (ਕਿਸੇ ਸ਼ਬਦ, ਇਸ਼ਾਰੇ ਜਾਂ ਚੀਜ਼ ਦੀ ਵਰਤੋਂ ਕਰਕੇ ਕਿਸੇ ਔਰਤ ਦੀ ਮਰਿਆਦਾ ਦਾ ਅਪਮਾਨ ਕਰਨਾ) ਦੇ ਤਹਿਤ ਥਾਣਾ ਸਿਵਲ ਲਾਈਨਜ਼ ਵਿਖੇ ਕੇਸ ਦਰਜ ਕੀਤਾ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਆਫ ਪੁਲਸ ਰੈਂਕ ਦੀ ਇਕ ਮਹਿਲਾ ਅਧਿਕਾਰੀ ਦੀ ਅਗਵਾਈ ਵਿਚ ਇਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸੀਏ ਨੇ ਦਿਖਾਇਆ ਵਰਦੀ ਦਾ ਰੋਅਬ, ਤੇਲ ਦੇ ਪੈਸੇ ਮੰਗਣ 'ਤੇ ਪੰਪ ਮੁਲਾਜ਼ਮ ਨੂੰ 1 ਕਿਲੋਮੀਟਰ ਤਕ ਘੜੀਸਿਆ
NEXT STORY