ਨਾਸਿਕ (ਏਜੰਸੀ)- ਮਹਾਰਾਸ਼ਟਰ ਦੇ ਨਾਸਿਕ ’ਚ ਮਿਠਾਈ ਦੀ ਇਕ ਦੁਕਾਨ ਨੇ ਇਸ ਸਾਲ ਗਣੇਸ਼ ਚਤੁਰਥੀ ਦੇ ਜਸ਼ਨਾਂ ਦੌਰਾਨ ਲਗਜ਼ਰੀ ਦਾ ਤੜਕਾ ਲਾਉਂਦੇ ਹੋਏ 24 ਕੈਰੇਟ ਸੋਨੇ ਦੇ ਵਰਕ ਨਾਲ ਲਿਪਟੇ ਮੋਦਕ ਪੇਸ਼ ਕੀਤੇ ਹਨ। ਇਸ ਦੀ ਕੀਮਤ 27,000 ਰੁਪਏ ਪ੍ਰਤੀ ਕਿਲੋ ਹੈ। ਗਣੇਸ਼ ਉਤਸਵ 14 ਸਤੰਬਰ ਨੂੰ ਸ਼ੁਰੂ ਹੋਵੇਗਾ। ਇਹ ਵਿਲੱਖਣ ਮਿਠਾਈ ਸ਼ਹਿਰ ਦੇ ਸ਼ਰਧਾਲੂਆਂ ਤੇ ਮਿਠਾਈ ਪ੍ਰੇਮੀਆਂ ਲਈ ਖਿੱਚ ਦਾ ਵੱਡਾ ਕੇਂਦਰ ਬਣ ਗਈ ਹੈ। ਲੋਕ ਇਸ ਨੂੰ ਖਰੀਦ ਰਹੇ ਹਨ।
ਸੋਨੇ ਤੇ ਚਾਂਦੀ ਦੇ ਵਰਕ ਨਾਲ ਸਜਾਏ ਗਏ ਮੋਦਕ ਇੱਥੇ ਦੀ ਸਭ ਤੋਂ ਵੱਧ ਚਰਚਿਤ ਮਿਠਾਈ ਹੈ। ਸੁਨਹਿਰੀ ਮੋਦਕਾਂ ਨੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ’ਚ ਵੀ ਲੋਕਾਂ ਦਾ ਧਿਆਨ ਖਿੱਚਿਆ ਹੈ। ਇਸ ਦੌਰਾਨ ਮੁੰਬਈ ’ਚ ਗਣੇਸ਼ ਚਤੁਰਥੀ ਦੌਰਾਨ ਸ਼ਰਧਾਲੂਆਂ ਦੇ ਵੱਡੀ ਗਿਣਤੀ ’ਚ ਆਉਣ ਦੀ ਉਮੀਦ ਹੈ। ਇੱਥੇ ਮੁੱਖ ਆਕਰਸ਼ਣਾਂ ’ਚ ‘ਲਾਲ ਬਾਗਚਾ ਰਾਜਾ’ ਸ਼ਾਮਲ ਹੈ ਜੋ 1934 ’ਚ ਸਥਾਪਿਤ ਕੀਤਾ ਗਿਆ ਸੀ ਤੇ ਇਸ ਨੂੰ ‘ਨਵਸਾਚਾ ਗਣਪਤੀ’ ਵਜੋਂ ਵੀ ਜਾਣਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਣੇਸ਼ ਚਤੁਰਥੀ ਦੇ ਮੌਕੇ 'ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
NEXT STORY