ਕੋਲਕਾਤਾ— ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦਰਮਿਆਨ ਸਿਆਸੀ ਘਮਾਸਾਨ ਜਾਰੀ ਹੈ। ਸੀ.ਬੀ.ਆਈ. ਮਾਮਲੇ ਨੂੰ ਲੈ ਕੇ ਧਰਨੇ 'ਤੇ ਬੈਠੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦਾ ਨਾਂ ਲਏ ਬਿਨਾਂ ਉਨ੍ਹਾਂ ਦੀ ਸਵਾਈਨ ਫਲੂ ਬੀਮਾਰੀ ਨੂੰ ਲੈ ਕੇ ਵੱਡਾ ਹਮਲਾ ਕੀਤਾ ਹੈ। ਮਮਤਾ ਨੇ ਕਿਹਾ,''ਸਵਾਈਨ ਫਲੂ ਹੈ, ਇਸ ਦੇ ਬਾਵਜੂਦ ਅਸੀਂ ਤੁਹਾਨੂੰ ਪੱਛਮੀ ਬੰਗਾਲ ਆਉਣ ਦਿੱਤਾ, ਜਦੋਂ ਕਿ ਇਹ ਇਕ ਫੈਲਣ ਵਾਲੀ ਬੀਮਾਰੀ ਹੈ। ਲੋਕ ਸਵਾਈਨ ਫਲੂ ਲੈ ਕੇ ਬੰਗਾਲ ਆਉਂਦੇ ਹਨ।'' ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਭਾਜਪਾ ਬੰਗਾਲ 'ਚ ਮੀਟਿੰਗ ਕਰ ਰਹੀ ਹੈ ਪਰ ਹੁਣ ਕਹਿ ਰਹੀ ਹੈ ਕਿ ਮਨਜ਼ੂਰੀ ਨਹੀਂ ਮਿਲ ਰਹੀ ਹੈ। ਪ੍ਰਸ਼ਾਸਨ ਰੈਲੀ ਲਈ ਸਮਾਂ ਮੰਗ ਰਿਹਾ ਹੈ। ਉਨ੍ਹਾਂ ਨੇ ਕਿਹਾ,''ਮੈਂ ਇੱਥੇ 2 ਦਿਨਾਂ ਤੋਂ ਹਾਂ, ਇੱਥੇ ਵੀ ਵਿਵਸਥਾ ਕਰਨ 'ਚ ਸਮਾਂ ਲੱਗਾ।''
ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਕਾਰਨ ਪਿਛਲੇ ਮਹੀਨੇ ਇਲਾਜ ਲਈ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਏਮਜ਼ ਦੇ ਸੀਨੀਅਰ ਡਾਕਟਰ ਰਣਦੀਪ ਗੁਲੇਰੀਆ ਦੀ ਦੇਖ-ਰੇਖ 'ਚ ਉਨ੍ਹਾਂ ਦਾ ਇਲਾਜ ਚੱਲਿਆ ਸੀ। ਖੁਦ ਅਮਿਤ ਸ਼ਾਹ ਨੇ ਵੀ ਸਵਾਈਨ ਫਲੂ ਹੋਣ ਦੀ ਜਾਣਕਾਰੀ ਦਿੱਤੀ ਸੀ।
ਸ਼ਹੀਦ ਊਧਮ ਸਿੰਘ ਦੀ ਤਸਵੀਰ ਸੰਸਦ 'ਚ ਲਗਾਈ ਜਾਵੇ : ਚੰਦੂਮਾਜਰਾ
NEXT STORY