ਗਾਂਧੀਨਗਰ- ਗੁਜਰਾਤ ਵਿਧਾਨ ਸਭਾ ਦੇ ਸੈਸ਼ਨ 'ਚ ਸੋਮਵਾਰ ਨੂੰ ਟੀ-ਸ਼ਰਟ ਪਹਿਨ ਕੇ ਪਹੁੰਚੇ ਕਾਂਗਰਸ ਵਿਧਾਇਕ ਵਿਮਲ ਚੁਡਾਸਮਾ ਨੂੰ ਸਪੀਕਰ ਰਾਜੇਂਦਰ ਤ੍ਰਿਵੇਦੀ ਦੇ ਆਦੇਸ਼ 'ਤੇ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ। ਇਕ ਪਾਸੇ ਜਿੱਥੇ ਵਿਧਾਨ ਸਭਾ ਸਪੀਕਰ ਨੇ ਦਲੀਲ ਦਿੱਤੀ ਕਿ ਵਿਧਾਇਕ ਨੂੰ ਸਦਨ ਦੇ ਮਾਣ ਦਾ ਧਿਆਨ ਰੱਖਣਾ ਚਾਹੀਦਾ ਅਤੇ ਟੀ-ਸ਼ਰਟ ਪਹਿਨਣ ਤੋਂ ਬਚਣਾ ਚਾਹੀਦਾ। ਉੱਥੇ ਹੀ ਵਿਰੋਧੀ ਕਾਂਗਰਸ ਨੇ ਤ੍ਰਿਵੇਦੀ ਦੇ ਫ਼ੈਸਲੇ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਕਿਸੇ ਵੀ ਨਿਯਮ ਦੇ ਅਧੀਨ ਸਦਨ 'ਚ ਕੋਈ ਵੀ ਕੱਪੜਾ ਪਹਿਨਣ ਤੋਂ ਮਨ੍ਹਾ ਨਹੀਂ ਕੀਤਾ ਗਿਆ ਹੈ। ਤ੍ਰਿਵੇਦੀ ਨੇ ਪਹਿਲੀ ਵਾਰ ਵਿਧਾਇਕ ਚੁਣੇ ਹੋਏ ਚੁਡਾਸਮਾ ਤੋਂ ਕਰੀਬ ਇਕ ਹਫ਼ਤੇ ਪਹਿਲਾਂ ਟੀ-ਸ਼ਰਟ ਪਹਿਨ ਕੇ ਸਦਨ 'ਚ ਨਹੀਂ ਆਉਣ ਅਤੇ ਭਵਿੱਖ 'ਚ ਇਸ ਗੱਲ ਦਾ ਧਿਆਨ ਰੱਖਣ ਨੂੰ ਕਿਹਾ ਸੀ।
ਇਹ ਵੀ ਪੜ੍ਹੋ : ਭਾਜਪਾ ਇਕ ਬਿੱਲ ਰਾਹੀਂ ਚੁਣੀ ਹੋਈ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਘੱਟ ਕਰਨਾ ਚਾਹੁੰਦੀ ਹੈ : ਕੇਜਰੀਵਾਲ
ਸਪੀਕਰ ਦਾ ਵਿਚਾਰ ਹੈ ਕਿ ਵਿਧਾਇਕਾਂ ਨੂੰ ਸਦਨ ਦਾ ਮਾਣ ਬਣਾਈ ਰੱਖਣ ਦੇ ਲਿਹਾਜ ਨਾਲ ਸ਼ਰਟ ਜਾਂ ਕੁੜਤਾ ਪਹਿਨਣਾ ਚਾਹੀਦਾ। ਪਰ ਜਦੋਂ ਸੋਮਨਾਥ ਸੀਟ ਤੋਂ ਵਿਧਾਇਕ ਚੁਡਾਸਮਾ (40) ਸੋਮਵਾਰ ਨੂੰ ਮੁੜ ਟੀ-ਸ਼ਰਟ ਪਹਿਨ ਕੇ ਸਦਨ 'ਚ ਆਏ ਤਾਂ ਤ੍ਰਿਵੇਦੀ ਨੇ ਉਨ੍ਹਾਂ ਨੂੰ ਪੁਰਾਣਾ ਦਿਸ਼ਾ-ਨਿਰਦੇਸ਼ ਯਾਦ ਕਰਵਾਇਆ ਅਤੇ ਉਨ੍ਹਾਂ ਨੂੰ ਸ਼ਰਟ, ਕੁੜਤਾ ਜਾਂ ਕੋਟ ਪਹਿਨ ਕੇ ਵਾਪਸ ਬੈਠਕ 'ਚ ਆਉਣ ਲਈ ਕਿਹਾ। ਸਪੀਕਰ ਦੇ ਆਦੇਸ਼ ਤੋਂ ਨਾਰਾਜ਼ ਚੁਡਾਸਮਾ ਨੇ ਬਹਿਸ ਕੀਤੀ ਕਿ ਟੀ-ਸ਼ਰਟ 'ਚ ਕੀ ਬੁਰਾਈ ਹੈ ਅਤੇ ਉਨ੍ਹਾਂ ਨੇ ਅਜਿਹੇ ਹੀ ਕੱਪੜੇ ਪਹਿਨ ਕੇ ਚੋਣ ਪ੍ਰਚਾਰ ਕੀਤਾ ਸੀ ਅਤੇ ਜਿੱਤ ਵੀ ਮਿਲੀ। ਚੁਡਾਸਮਾ ਨੇ ਸਪੀਕਰ ਨੂੰ ਕਿਹਾ,''ਮੈਂ ਟੀ-ਸ਼ਰਟ ਪਹਿਨ ਕੇ ਵੋਟ ਮੰਗੇ ਸਨ। ਇਹ ਟੀ-ਸ਼ਰਟ ਮੇਰੇ ਵੋਟਰਾਂ ਵਲੋਂ ਮੈਨੂੰ ਦਿੱਤਾ ਗਿਆ ਸਰਟੀਫਿਕੇਟ ਹੈ। ਤੁਸੀਂ ਮੇਰੇ ਵੋਟਰਾਂ ਦਾ ਅਪਮਾਨ ਕਰ ਰਹੇ ਹੋ ਪਰ ਇਸ ਦਾ ਤ੍ਰਿਵੇਦੀ 'ਤੇ ਕੋਈ ਅਸਰ ਨਹੀਂ ਹੋਇਆ ਅਤੇ ਉਨ੍ਹਾਂ ਨੇ ਵਿਧਾਇਕਾਂ ਲਈ ਉੱਚਿਤ ਡਰੈੱਸ ਕੋਡ 'ਤੇ ਜ਼ੋਰ ਦਿੰਦੇ ਹੋਏ ਚੁਡਾਸਮਾ ਨੂੰ ਕਿਹਾ ਕਿ ਉਹ ਸਦਨ ਤੋਂ ਬਾਹਰ ਚੱਲੇ ਜਾਣ ਅਤੇ ਟੀ-ਸ਼ਰਟ ਦੀ ਜਗ੍ਹਾ ਉੱਚਿਤ ਕੱਪੜੇ ਪਹਿਨ ਕੇ ਆਉਣ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਅਜੇ ਮਾਥੁਰ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ
NEXT STORY