ਨਵੀਂ ਦਿੱਲੀ (ਭਾਸ਼ਾ) : ਅਜੇ ਮਾਥੁਰ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈ.ਐਸ.ਏ.) ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ। ਆਈ.ਐਸ.ਏ. ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਜਲਵਾਯੂ ਤਬਦੀਲੀ ’ਤੇ ਪ੍ਰਧਾਨ ਮੰਤਰੀ ਦੀ ਪਰਿਸ਼ਦ ਦੇ ਮੈਂਬਰ ਮਾਥੁਰ, ਟੇਰੀ ਅਤੇ ਬਿਜਲੀ ਮੰਤਰਾਲਾ ਦੇ ਅਧੀਨ ਆਉਣ ਵਾਲੇ ਊਰਜਾ ਕੁਸ਼ਲਤਾ ਬਿਊਰੋ (ਬੀ.ਈ.ਈ.) ਦੇ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ।
ਬਿਆਨ ਮੁਤਾਬਕ 15 ਫਰਵਰੀ ਨੂੰ ਆਈ.ਐਸ.ਏ. ਦੀ ਵਿਸ਼ੇਸ਼ ਸਭਾ ਵਿਚ ਮਾਥੁਰ ਨੂੰ ਡਾਇਰੈਕਟਰ ਜਨਰਲ ਚੁਣਿਆ ਗਿਆ। ਉਨ੍ਹਾਂ ਦੀ ਨਿਯੁਕਤੀ ਚਾਰ ਸਾਲ ਲਈ ਕੀਤੀ ਗਈ ਹੈ, ਜਿਸ ਨੂੰ ਅਗਲੇ ਕਾਰਜਕਾਲ ਲਈ ਵਧਾਇਆ ਜਾ ਸਕਦਾ ਹੈ। ਬਿਆਨ ਵਿਚ ਕਿਹਾ ਗਿਆ ਹੈ, ‘ਡਾ. ਅਜੇ ਮਾਥੁਰ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ।’
ਉਨ੍ਹਾਂ ਨੇ ਉਪੇਂਦਰ ਤ੍ਰਿਪਾਠੀ ਦਾ ਸਥਾਨ ਲਿਆ, ਜਿਨ੍ਹਾਂ ਨੇ ਐਤਵਾਰ ਨੂੰ ਆਪਣਾ ਕਾਰਜਕਾਲ ਪੂਰਾ ਕੀਤਾ। ਤ੍ਰਿਪਾਠੀ 2017 ਤੋਂ ਆਈ.ਐਸ.ਏ. ਦੇ ਡਾਇਰੈਕਟਰ ਜਨਰਲ ਸਨ। ਭਾਰਤ ਦੇ ਮਾਥੁਰ ਦੇ ਨਾਮ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਵਿਸ਼ੇਸ਼ ਸਭਾ ਨੇ ਮਨਜੂਰੀ ਦੇ ਦਿੱਤੀ।
ਪ੍ਰਧਾਨ ਮੰਤਰੀ ਦੇਸ਼ ਨੂੰ ਨਹੀਂ ਚੱਲਾ ਸਕਦੇ, ਪੂਰੀ ਤਰ੍ਹਾਂ ਅਸਮਰੱਥ ਹਨ : ਮਮਤਾ ਬੈਨਰਜੀ
NEXT STORY