ਨਵੀਂ ਦਿੱਲੀ : ਹੁਣ ਬੈਂਗਲੁਰੂ ਦਾ ਕੈਂਪੇਗੋੜਾ ਇੰਟਰਨੈਸ਼ਨਲ ਏਅਰਪੋਰਟ (KIA) ਨੇ ਇਤਿਹਾਸ ਬਣਾ ਦਿੱਤਾ ਹੈ। ਇਸ ਦੇ ਟਰਮੀਨਲ 2 ਯਾਨੀ T2 ਨੂੰ ਸਕਾਈਟ੍ਰੈਕਸ ਦੀ 5-ਸਟਾਰ ਰੇਟਿੰਗ ਮਿਲੀ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿੱਚ ਇੱਕ ਏਅਰਪੋਰਟ ਟਰਮੀਨਲ ਨੂੰ ਵਿਸ਼ਵ ਵਿੱਚ ਚੋਟੀ ਦੇ ਰੇਟਿੰਗ ਏਜੰਸੀ ਤੋਂ ਇਹ ਸਨਮਾਨ ਮਿਲਿਆ ਹੈ।
ਕੀ ਹੈ ਸਕਾਈਟ੍ਰੈਕਸ ?
ਸਕਾਈਲੈਟ੍ਰੈਕਸ ਇਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਹਵਾਈ ਅੱਡਿਆਂ ਦੀ ਗੁਣਵੱਤਾ ਅਤੇ ਸਰਵਿਸ ਨੂੰ ਰੇਟ ਕਰਦੀ ਹੈ। ਇਹ ਰੇਟਿੰਗ ਇਦਾਂ ਹੀ ਨਹੀਂ ਮਿਲਦੀ ਇਸਦੇ ਲਈ ਏਅਰਪੋਰਟ ਨੂੰ 30 ਤੋਂ ਵੱਧ ਕੈਟੇਗਰੀ ਵਿੱਚ ਪੂਰੇ 800 ਤੋਂ ਵੱਧ ਅੰਕ ਵਿੱਚ ਟੈਸਟ ਕੀਤਾ ਜਾਂਦਾ ਹੈ।
ਇਸ ਵਿੱਚ ਦੇਖਿਆ ਜਾਂਦਾ ਏਅਰਪੋਰਟ ਕਿੰਨਾ ਸਾਫ ਹੈ, ਡਿਜ਼ਾਈਨ ਅਤੇ ਵਾਸਤੁਕਲਾ ਕਿਹੋ ਜਿਹੀ ਹੈ, ਡਿਜੀਟਲ ਤਕਨਾਲੋਜੀ ਕਿਹੋ ਜਿਹਾ ਇਸਤੇਮਾਲ ਹੋ ਰਹੀ ਹੈ, ਸਕਿਉਰਿਟੀ ਅਤੇ ਯਾਤਰੀ ਸੁਵਿਧਾ ਕਿਹੋ ਜਿਹੀ ਹੈ, ਕਿੰਨਾ ਇਕੋ-ਫ੍ਰੈਡਲੀ ਹੈ ਅਤੇ ਸਭ ਤੋਂ ਜ਼ਰੂਰੀ ਯਾਤਰੀ ਦਾ ਅਨੁਭਵ ਕਿਹੋ ਜਿਹਾ ਰਹਿੰਦਾ ਹੈ।
ਬੈਂਗਲੁਰੂ ਦਾ T2 ਹੈ ਕੁਝ ਖਾਸ
ਇਸ ਟਰਮਿਨਲ ਦੀ ਸ਼ੁਰੂਆਤ 2022 ਵਿਚ ਹੋਈ ਸੀ ਅਤੇ ਬੈਂਗਲੁਰੂ ਦੀ "ਗਾਰਡਨ ਸਿਟੀ" ਵਾਲੀ ਪਛਾਣ ਨੂੰ ਧਿਆਨ ਵਿਚ ਰੱਖਦਿਆਂ ਡਿਜ਼ਾਇਨ ਕੀਤਾ ਗਿਆ ਹੈ। ਭਾਵ ਹਵਾਈ ਅੱਡਾ ਹਰਿਆਲੀ ਨਾਲ ਭਰਿਆ ਹੋਇਆ ਹੈ ਅਤੇ ਇਸ ਦਾ ਡਿਜ਼ਾਇਨ ਪਾਰਕ ਵਰਗਾ ਸਕੂਨ ਦਿੰਦਾ ਹੈ।
ਤਤਕਾਲ ਟਿਕਟ ਬੁਕਿੰਗ ਕਰਨ ਵੇਲੇ ਵਾਰ-ਵਾਰ ਨਹੀਂ ਹੋਵੋਗੇ ਫੇਲ੍ਹ? ਜਾਣੋ ਸਹੀ ਸਮਾਂ ਅਤੇ ਤਰੀਕਾ
NEXT STORY