ਆਗਰਾ (ਏਜੰਸੀ) - ਤਾਜ ਮਹਿਲ ਦੇ ਪੂਰਬੀ ਗੇਟ ’ਤੇ ਐਤਵਾਰ ਨੂੰ ਸੈਲਾਨੀਆਂ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF) ਦੇ ਜਵਾਨਾਂ ਵਿਚਾਲੇ ਕਥਿਤ ਕੁੱਟਮਾਰ ਹੋ ਗਈ। ਘਟਨਾ ’ਚ ਇਕ ਸੈਲਾਨੀ ਬੇਹੋਸ਼ ਹੋ ਗਿਆ, ਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮਾਮਲੇ ’ਚ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਨੇ CISF ਤੋਂ ਸਪੱਸ਼ਟੀਕਰਨ ਮੰਗਿਆ ਹੈ। ਦਿੱਲੀ ਤੋਂ ਪਰਿਵਾਰ ਸਮੇਤ ਤਾਜ ਮਹਿਲ ਘੁੰਮਣ ਆਏ ਸਾਜਿਦ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ 3 ਸਾਲਾ ਪੁੱਤਰ ਲੱਗਭਗ 5 ਮਿੰਟ ਤੱਕ ਲਾਪਤਾ ਰਿਹਾ। ਬਾਅਦ ’ਚ ਬੱਚਾ CISF ਜਵਾਨ ਕੋਲ ਮਿਲਿਆ।
ਇਹ ਵੀ ਪੜ੍ਹੋ: ਬਦਲਣ ਵਾਲੀ ਹੈ ਇਨ੍ਹਾਂ ਮੂਲਾਂਕ ਵਾਲਿਆਂ ਦੀ ਕਿਸਮਤ! ਘਰ 'ਚ ਲੱਗਣਗੇ ਨੋਟਾਂ ਦੇ ਢੇਰ
ਸਾਜਿਦ ਮੁਤਾਬਕ, ਜਵਾਨ ਨੇ ਬੱਚੇ ਦਾ ਆਧਾਰ ਕਾਰਡ ਮੰਗਿਆ। ਆਧਾਰ ਕਾਰਡ ਨਾ ਹੋਣ ’ਤੇ ਉਨ੍ਹਾਂ ਨੇ ਮੋਬਾਈਲ ’ਚ ਤਸਵੀਰਾਂ ਅਤੇ ਜਨਮ ਸਰਟੀਫਿਕੇਟ ਦਿਖਾ ਕੇ ਬੱਚੇ ਨੂੰ ਆਪਣਾ ਪੁੱਤਰ ਦੱਸਿਆ। ਦੋਸ਼ ਹੈ ਕਿ ਇਸ ਦੇ ਬਾਵਜੂਦ ਜਵਾਨਾਂ ਨੇ ਆਧਾਰ ਕਾਰਡ ਤੋਂ ਬਿਨਾਂ ਬੱਚਾ ਸੌਂਪਣ ਤੋਂ ਇਨਕਾਰ ਕੀਤਾ ਅਤੇ 4 ਦਿਨਾਂ ਬਾਅਦ ਦੇਣ ਦੀ ਗੱਲ ਕਹੀ। ਇਸ ਦੌਰਾਨ ਉਨ੍ਹਾਂ ਦਾ ਮੋਬਾਈਲ ਖੋਹ ਲਿਆ ਗਿਆ ਅਤੇ ਉਨ੍ਹਾਂ ਦੇ ਸਾਲੇ ਆਜ਼ਾਦ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਬੇਹੋਸ਼ ਹੋ ਗਏ। ਨਿਗਰਾਨ ਪੁਰਾਤੱਤਵ ਵਿਗਿਆਨੀ ਡਾ. ਸਮਿਤਾ ਐੱਸ. ਕੁਮਾਰ ਨੇ ਕਿਹਾ ਕਿ CISF ਕਮਾਂਡੈਂਟ ਤੋਂ ਸਪੱਸ਼ਟੀਕਰਨ ਮੰਗਿਆ ਜਾਵੇਗਾ ਅਤੇ ਦਿੱਲੀ ਸਥਿਤ ਸਬੰਧਤ ਅਧਿਕਾਰੀਆਂ ਨੂੰ ਵੀ ਲਿਖਤੀ ਸੂਚਨਾ ਭੇਜੀ ਜਾਵੇਗੀ।
ਇਹ ਵੀ ਪੜ੍ਹੋ: ਕੀ ਤੁਹਾਡਾ ਵੀ ਆਉਂਦੈ ਜ਼ਿਆਦਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋਵੋਗੇ ਟੈਨਸ਼ਨ Free
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫ੍ਰੀ 'ਚ ਮਿਲ ਰਹੀ GTA 6 ! ਆਫ਼ਰ ਦੇ ਕੇ ਲੋਕਾਂ ਦੇ ਖ਼ਾਲੀ ਕੀਤੇ ਜਾ ਰਹੇ Account, ਤੁਸੀਂ ਵੀ ਹੋ ਜਾਓ ਸਾਵਧਾਨ
NEXT STORY