ਨੈਸ਼ਨਲ ਡੈਸਕ : ਵਿਸ਼ਵ ਪ੍ਰਸਿੱਧ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਤਾਜ ਮਹਿਲ ਨੂੰ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸ਼ਨੀਵਾਰ ਨੂੰ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕੇਰਲ ਤੋਂ ਆਏ ਇੱਕ ਈਮੇਲ ਨੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਇਸ ਸਾਲ ਦੁਨੀਆ 'ਚ ਮਚੇਗੀ ਹਾਹਾਕਾਰ? ਬਾਬਾ ਵੈਂਗਾ ਦੀ ਭਵਿੱਖਬਾਣੀ ਨੇ ਵਧਾਈਆਂ ਦਿਲਾਂ ਦੀਆਂ ਧੜਕਣਾਂ
ਦੱਸ ਦੇਈਏ ਕਿ ਇਹ ਧਮਕੀ ਭਰਿਆ ਈਮੇਲ ਸ਼ਨੀਵਾਰ ਦੁਪਹਿਰ 12:30 ਵਜੇ ਸੈਰ-ਸਪਾਟਾ ਵਿਭਾਗ ਦਿੱਲੀ ਪੁਲਸ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਤਾਜ ਮਹਿਲ ਵਿੱਚ ਦੁਪਹਿਰ 3:30 ਵਜੇ ਆਰਡੀਐਕਸ ਧਮਾਕਾ ਹੋਵੇਗਾ। ਧਮਕੀ ਦੀ ਈ-ਮੇਲ ਮਿਲਦੇ ਸਾਰ ਹੀ ਸੀਆਈਐੱਸਐੱਫ, ਤਾਜ ਸੁਰੱਖਿਆ ਪੁਲਸ, ਬੰਬ ਡਿਸਪੋਜ਼ਲ ਸਕੁਐਡ, ਡੌਗ ਸਕੁਐਡ ਅਤੇ ਪੁਰਾਤੱਤਵ ਵਿਭਾਗ ਦੀਆਂ ਟੀਮਾਂ ਨੇ ਤੁਰੰਤ ਤਾਜ ਮਹਿਲ ਪਰਿਸਰ ਵਿੱਚ ਇੱਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪਾਰਕ 'ਚ ਬੁਰਕਾ ਪਾ ਕੇ ਆਇਆ ਨੌਜਵਾਨ, ਕੀਤਾ ਅਜਿਹਾ ਡਰਾਮਾ, ਸੁਣ ਉੱਡ ਜਾਣਗੇ ਤੁਹਾਡੇ ਹੋਸ਼ (ਵੀਡੀਓ)
ਦੱਸ ਦੇਈਏ ਕਿ ਤਾਜ ਦੇ ਮੁੱਖ ਗੁੰਬਦ, ਮਸਜਿਦ ਕੰਪਲੈਕਸ, ਚਮੇਲੀ ਫਰਸ਼, ਬਾਗ਼, ਗਲਿਆਰਿਆਂ ਅਤੇ ਇੱਥੋਂ ਤੱਕ ਕਿ ਪੀਲੇ ਜ਼ੋਨ ਦੇ ਹਰ ਕੋਨੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਖ਼ਾਸ ਗੱਲ ਇਹ ਸੀ ਕਿ ਤਲਾਸ਼ੀ ਦੌਰਾਨ ਕਿਸੇ ਵੀ ਸੈਲਾਨੀ ਨੂੰ ਨਹੀਂ ਰੋਕਿਆ ਗਿਆ ਅਤੇ ਨਾ ਹੀ ਡਰਾਇਆ ਗਿਆ ਤਾਂ ਕਿ ਕਿਸ ਤਰ੍ਹਾਂ ਦਾ ਕੋਈ ਹਫ਼ੜਾ-ਤਫ਼ੜੀ ਵਾਲਾ ਮਾਹੌਲ ਨਾ ਬਣ ਸਕੇ। ਇਹ ਤਲਾਸ਼ੀ ਮੁਹਿੰਮ ਤਿੰਨ ਘੰਟੇ ਤੱਕ ਚੱਲੀ ਪਰ ਇਸ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਮਾਓਵਾਦੀ ਪ੍ਰਭਾਵਿਤ ਇਲਾਕਿਆਂ 'ਚ ਵਿਕਾਸ ਤੇ ਸਿੱਖਿਆ ਨੂੰ ਕੀਤਾ ਜਾ ਰਿਹਾ ਉਤਸ਼ਾਹਿਤ : PM ਮੋਦੀ
NEXT STORY