ਨੈਸ਼ਨਲ ਡੈਸਕ : ਭਾਰਤੀ ਮੌਸਮ ਵਿਭਾਗ (IMD) ਨੇ ਸ਼ਨੀਵਾਰ ਸ਼ਾਮ ਨੂੰ ਦਿੱਲੀ ਅਤੇ NCR (ਨੋਇਡਾ, ਗਾਜ਼ੀਆਬਾਦ, ਫਰੀਦਾਬਾਦ, ਗੁਰੂਗ੍ਰਾਮ ਸਮੇਤ) ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਹ ਚੇਤਾਵਨੀ ਅਗਲੇ 2 ਤੋਂ 3 ਘੰਟਿਆਂ ਲਈ ਹੈ। ਵਿਭਾਗ ਨੇ ਕਿਹਾ ਕਿ ਤੂਫਾਨੀ ਬੱਦਲਾਂ ਦਾ ਇੱਕ ਮਜ਼ਬੂਤ ਸਮੂਹ (ਗਰਜ ਸੈੱਲ) ਪੱਛਮ ਅਤੇ ਉੱਤਰ-ਪੱਛਮ ਦਿਸ਼ਾ ਤੋਂ ਦਿੱਲੀ ਵੱਲ ਵਧ ਰਿਹਾ ਹੈ, ਜਿਸ ਕਾਰਨ ਖੇਤਰ ਵਿੱਚ ਤੇਜ਼ ਗਰਜ, ਮੀਂਹ, ਬਿਜਲੀ ਅਤੇ ਗੜੇਮਾਰੀ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Breaking : ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਕੀ ਪ੍ਰਭਾਵ ਪਵੇਗਾ?
ਹਲਕੀ ਤੋਂ ਦਰਮਿਆਨੀ ਬਾਰਿਸ਼
60-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ
ਬਿਜਲੀ ਡਿੱਗਣ ਦੀ ਸੰਭਾਵਨਾ
ਕੁਝ ਇਲਾਕਿਆਂ ਵਿੱਚ ਹੋ ਸਕਦੀ ਹੈ ਗੜੇਮਾਰੀ
ਦਰੱਖਤ ਡਿੱਗਣ, ਬਿਜਲੀ ਦੇ ਖੰਭੇ ਟੁੱਟਣ ਅਤੇ ਘਰਾਂ ਦੇ ਨੁਕਸਾਨੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਇਸ ਸਾਲ ਦੁਨੀਆ 'ਚ ਮਚੇਗੀ ਹਾਹਾਕਾਰ? ਬਾਬਾ ਵੈਂਗਾ ਦੀ ਭਵਿੱਖਬਾਣੀ ਨੇ ਵਧਾਈਆਂ ਦਿਲਾਂ ਦੀਆਂ ਧੜਕਣਾਂ
ਕਿਹੜੇ ਇਲਾਕੇ ਪ੍ਰਭਾਵਿਤ ਹੋਣਗੇ?
ਦਿੱਲੀ ਦੇ ਨਾਲ-ਨਾਲ ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਫਰੀਦਾਬਾਦ, ਗੁਰੂਗ੍ਰਾਮ, ਹਰਿਆਣਾ ਦੇ ਕਰਨਾਲ, ਪਾਣੀਪਤ, ਹਿਸਾਰ ਅਤੇ ਉੱਤਰ ਪ੍ਰਦੇਸ਼ ਦਾ ਮੇਰਠ, ਬਾਗਪਤ, ਬੁਲੰਦਸ਼ਹਿਰ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਵੀ ਗਰਜ-ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪਾਰਕ 'ਚ ਬੁਰਕਾ ਪਾ ਕੇ ਆਇਆ ਨੌਜਵਾਨ, ਕੀਤਾ ਅਜਿਹਾ ਡਰਾਮਾ, ਸੁਣ ਉੱਡ ਜਾਣਗੇ ਤੁਹਾਡੇ ਹੋਸ਼ (ਵੀਡੀਓ)
ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ?
. ਘਰ ਤੋਂ ਬਾਹਰ ਨਾ ਜਾਓ, ਜਦੋਂ ਤੱਕ ਕਿ ਇਹ ਬਹੁਤ ਜ਼ਰੂਰੀ ਨਾ ਹੋਵੇ
. ਖੁੱਲ੍ਹੇ ਖੇਤਾਂ ਵਿੱਚ ਅਤੇ ਦਰੱਖਤਾਂ ਹੇਠ ਖੜ੍ਹੇ ਹੋਣ ਤੋਂ ਬਚੋ
. ਬਾਲਕੋਨੀਆਂ ਅਤੇ ਛੱਤਾਂ 'ਤੇ ਨਾ ਖੜ੍ਹੇ ਹੋਵੋ
. ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਨੂੰ ਚਾਰਜਿੰਗ ਤੋਂ ਹਟਾਓ
. ਮੌਸਮ ਵਿਭਾਗ ਅਤੇ ਪ੍ਰਸ਼ਾਸਨ ਦੀ ਸਲਾਹ ਵੱਲ ਧਿਆਨ ਦਿਓ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਗੁਆਚ ਗਿਐ Aadhaar Card ਤਾਂ ਨਾ ਲਓ Tension! ਬਸ ਕਰੋ ਇਹ ਕੰਮ
NEXT STORY