ਰਾਏਪੁਰ- ਛੱਤੀਸਗੜ੍ਹ 'ਚ 2 ਪੁਲਸ ਮੁਲਾਜ਼ਮਾਂ ਨੂੰ ਫਲਰਟ (ਇਸ਼ਕਬਾਜੀ) ਕਰਨਾ ਇੰਨਾ ਮਹਿੰਗਾ ਪਿਆ ਕਿ ਪੁਲਸ ਕਪਤਾਨ ਵਿਜੇ ਪਾਂਡੇ ਨੇ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਦੋਵੇਂ ਪੁਲਸ ਮੁਲਾਜ਼ਮ ਛੱਤੀਸਗੜ੍ਹ ਰਾਜ ਦੇ ਜਾਂਜਗੀਰ ਚੰਪਾ ਜ਼ਿਲ੍ਹੇ 'ਚ ਤਾਇਨਾਤ ਹਨ। ਪਹਿਲੇ ਮੁਲਜ਼ਮ ਮੁਲਾਜ਼ਮ ਹਨ ਦੁਸ਼ਯੰਤ ਪਾਂਡੇ, ਇਨ੍ਹਾਂ ਉੱਪਰ ਦੋਸ਼ ਹੈ ਕਿ ਸਾਥੀ ਮਹਿਲਾ ਕਾਂਸਟੇਬਲ ਨਾਲ ਹੀ ਪਿਆਰ ਕਰ ਬੈਠੇ। ਮਹਿਲਾ ਸਾਥੀ ਨਾਲ ਪਿਆਰ ਕਰਦੇ-ਕਰਦੇ ਉਸ ਦਾ ਮਨ ਭਰ ਗਿਆ ਤਾਂ ਉਸ ਨਾਲ ਸੰਬੰਧ ਤੋੜ ਕੇ ਦੂਜੀ ਔਰਤ ਨਾਲ ਫਲਰਟ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੀ ਜਾਣਕਾਰੀ ਹੋਣ 'ਤੇ ਮਹਿਲਾ ਸਾਥੀ ਕਾਂਸਟੇਬਲ ਡਿਪਰੈਸ਼ਨ 'ਚ ਚੀਲ ਗੀ ਅਤੇ ਉਸ ਨੇ ਖ਼ੁਦਕੁਸ਼ੀ ਕਰ ਈ। ਇਸ ਮਾਮਲੇ 'ਚ ਦੁਸ਼ਯੰਤ ਪਾਂਡੇ ਦਾ ਨਾਂ ਸਾਹਮਣੇ ਆਇਆ ਤਾਂ ਵਿਭਾਗ ਨੇ ਡੂੰਘੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ 'ਚ ਦੁਸ਼ਯੰਤ ਪਾਂਡੇ 'ਤੇ ਲੱਗੇ ਦੋਸ਼ ਸਹੀ ਮਿਲੇ। ਇਸ ਆਧਾਰ 'ਤੇ ਐੱਸਪੀ ਪਾਂਡੇ ਨੇ ਉਨ੍ਹਾਂ ਖ਼ਿਲਾਫ਼ ਬਰਖਾਸਤਗੀ ਦੀ ਕਾਰਵਾਈ ਕੀਤੀ ਹੈ। ਦੂਜੇ ਇਸ਼ਕਬਾਜ ਪੁਲਸ ਮੁਲਾਜ਼ਮ ਨਾਰਦ ਤਾਰਮਕਾਰ ਹਨ, ਉਹ ਵੀ ਜਾਂਜਗੀਰ ਚਾਂਪਾ ਜ਼ਿਲ੍ਹੇ 'ਚ ਹੀ ਸੁਰੱਖਿਅਤ ਕੇਂਦਰ 'ਚ ਤਾਇਨਾਤ ਰਹੇ।
ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
ਇਸ ਦੌਰਾਨ ਉਹ ਵੀ ਆਪਣੀਆਂ ਮਹਿਲਾ ਸਾਥੀਆਂ ਨਾਲ ਵੀ ਫਲਰਟ ਕਰਦਾ ਰਿਹਾ। ਇਹ ਮਾਮਲਾ ਉਦੋਂ ਸੁਰਖੀਆਂ 'ਚ ਆਇਆ ਜਦੋਂ ਇਕ ਮਹਿਲਾ ਕਾਂਸਟੇਬਲ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਉਸ ਨੂੰ ਇਕ ਅਸ਼ਲੀਲ ਤਸਵੀਰ ਭੇਜ ਦਿੱਤੀ। ਜਦੋਂ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਤੱਕ ਪਹੁੰਚੀ ਤਾਂ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ 'ਚ, ਨਾਰਦ ਤਾਮਰਕਰ ਵਿਰੁੱਧ ਸਾਰੇ ਦੋਸ਼ ਸੱਚ ਪਾਏ ਗਏ। ਇਸ ਤੋਂ ਬਾਅਦ ਐੱਸਪੀ ਵਿਜੇ ਪਾਂਡੇ ਨੇ ਨਾਰਦ ਤਾਮਰਕਰ ਨੂੰ ਵੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਪੁਲਸ ਸੁਪਰਡੈਂਟ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਕਾਂਸਟੇਬਲ ਦੁਸ਼ਯੰਤ ਪਾਂਡੇ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਚੰਗਾ ਅਤੇ ਸ਼ਾਂਤੀਪੂਰਨ ਆਚਰਣ ਨਹੀਂ ਦਿਖਾਇਆ। ਇਸੇ ਤਰ੍ਹਾਂ ਸੁਰੱਖਿਅਤ ਕੇਂਦਰ, ਜਾਂਜਗੀਰ ਦੇ ਕਾਂਸਟੇਬਲ ਨਾਰਦ ਤਾਮਰਕਰ 'ਤੇ ਅਸ਼ਲੀਲ ਤਸਵੀਰਾਂ ਭੇਜ ਕੇ ਇਕ ਔਰਤ ਦੇ ਚਰਿੱਤਰ ਨੂੰ ਬਦਨਾਮ ਕਰਨ ਦਾ ਅਪਰਾਧਿਕ ਮਾਮਲਾ ਦਰਜ ਸੀ। ਇਸ ਲਈ ਦੋਵਾਂ ਕਾਂਸਟੇਬਲਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਸੀ। ਵਿਭਾਗੀ ਜਾਂਚ ਦੌਰਾਨ, ਦੋਵਾਂ ਕਾਂਸਟੇਬਲਾਂ 'ਤੇ ਲਗਾਏ ਗਏ ਦੋਸ਼ ਸੱਚ ਪਾਏ ਗਏ। ਇਸ ਤਰ੍ਹਾਂ, ਪੁਲਸ ਵਰਗੇ ਅਨੁਸ਼ਾਸਿਤ ਵਿਭਾਗ 'ਚ ਹੁੰਦਿਆਂ ਦੋਵਾਂ ਕਾਂਸਟੇਬਲਾਂ ਵੱਲੋਂ ਕੀਤੇ ਗਏ ਅਸ਼ਲੀਲ ਕੰਮ ਕਾਰਨ ਪੁਲਸ ਫੋਰਸ ਦੇ ਅਨੁਸ਼ਾਸਨ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਧਿਆਨ 'ਚ ਰੱਖਦੇ ਹੋਏ ਪੂਰੀ ਤਰ੍ਹਾਂ ਵਿਚਾਰ ਕਰਨ ਤੋਂ ਬਾਅਦ, ਕਾਂਸਟੇਬਲਾਂ 'ਤੇ ਲਗਾਏ ਗਏ ਦੋਸ਼ ਦੀ ਗੰਭੀਰਤਾ ਨੂੰ ਧਿਆਨ 'ਚ ਰੱਖਦੇ ਹੋਏ ਦੋਵਾਂ ਕਾਂਸਟੇਬਲਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਪੁਲਸ ਨੇ IPL ਮੈਚ ਅਤੇ ਤੂਫ਼ਾਨ ਦੇ ਮੱਦੇਨਜ਼ਰ ਜਾਰੀ ਕੀਤੀ ਟ੍ਰੈਫਿਕ ਅਡਵਾਈਜ਼ਰੀ
NEXT STORY