ਜੈਪੁਰ— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) 10ਵੀਂ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਇਸ ਵਾਰ ਸੀ.ਬੀ.ਐੱਸ.ਈ. 10ਵੀਂ ਦੇ ਨਤੀਜੇ 'ਚ 13 ਬੱਚਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਿਨ੍ਹਾਂ ਨੂੰ 500 ਅੰਕਾਂ 'ਚੋਂ 499 ਅੰਕ ਹਾਸਲ ਹੋਏ ਹਨ। ਉਥੇ ਹੀ 13 ਟਾਪਰਸ 'ਚੋਂ ਇਕ ਵਿਦਿਆਰਥਣ ਰਾਜਸਥਾਨ ਦੀ ਤਾਰੂ ਜੈਨ ਵੀ ਹੈ, ਜਿਸ ਨੇ 500 'ਚੋਂ 499 ਅੰਕ ਹਾਸਲ ਕੀਤੇ ਹਨ।
ਤਾਰੂ ਜੈਨ ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਹੈ। ਤਾਰੂ ਜੈਨ ਦਾ ਕਹਿਣਾ ਹੈ ਕਿ ਉਹ ਆਪਣੇ ਨਤੀਜੇ ਤੋਂ ਕਾਫੀ ਖੁਸ਼ ਹਾਂ। ਆਪਣੀ ਸਫਲਤਾ ਲਈ ਤਾਰੂ ਨੇ ਆਪਣੇ ਪਰਿਵਾਰ ਤੇ ਅਧਿਆਪਕ ਨੂੰ ਧੰਨਵਾਦ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਆਸ਼ੀਰਵਾਦ ਦਾ ਹੀ ਨਤੀਜਾ ਹੈ।
ਤਾਰੂ ਜੈਨ ਦਾ ਕਹਿਣਾ ਹੈ ਕਿ ਉਹ ਪ੍ਰੀਖਿਆ ਲਈ 4-5 ਘੰਟੇ ਪੜ੍ਹਾਈ ਕਰਦੀ ਸੀ ਪਰ ਇੰਨਾ ਹੀ ਸਮਾਂ ਉਹ ਪੂਰਾ ਧਿਆਨ ਆਪਣੀ ਪੜ੍ਹਾਈ 'ਤੇ ਦਿੰਦੀ ਸੀ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸ ਨੂੰ ਇਹ ਮਹਿਸੂਸ ਨਹੀਂ ਹੋਇਆ ਸੀ ਕਿ ਉਹ ਟਾਪ ਕਰੇਗੀ ਪਰ ਉਹ ਨਤੀਜਾ ਦੇਖ ਕੇ ਕਾਫੀ ਖੁਸ਼ ਹੈ। ਤਾਰੂ ਨੇ ਕਿਹਾ ਹੈ ਕਿ ਉਹ ਹੋਰ ਵੀ ਵਧੀਆ ਪੜ੍ਹਾਈ ਕਰਕੇ ਸਫਲ ਹੋਣਾ ਚਾਹੁੰਦੀ ਹੈ। ਉਹ ਅਰਧ ਸ਼ਾਸਤਰ 'ਚ ਡਿਗਰੀ ਹਾਸਲ ਕਰਨਾ ਚਾਹੁੰਦੀ ਹੈ। ਉਸ ਦੀ ਇੱਛਾ ਹੈ ਕਿ ਉਹ ਯੂਨੀਵਰਸਿਟੀ 'ਚ ਅਰਧ ਸ਼ਾਸਤਰ 'ਚ ਡਿਗਰੀ ਦੀ ਪੜ੍ਹਾਈ ਕਰੇ।
ਹੱਥਾਂ ਨਾਲ ਨਹੀਂ ਆਪਣੇ ਹੌਸਲੇ ਨਾਲ ਪਾਈ ਵੋਟ, ਹਰ ਕੋਈ ਕਰ ਰਿਹੈ ਸਲਾਮ
NEXT STORY