ਨਵੀਂ ਦਿੱਲੀ (ਏਜੰਸੀ) - ਮਸ਼ਹੂਰ ਅਮਰੀਕੀ ਮੈਗਜ਼ੀਨ ‘ਟਾਈਮ’ ਨੇ ਸਾਲ 2024 ਲਈ ਦੁਨੀਆ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੀ ਲਿਸਟ ਜਾਰੀ ਕੀਤੀ ਹੈ। ਟਾਪ 100 ਕੰਪਨੀਆਂ ਦੀ ਲਿਸਟ ’ਚ ਰਿਲਾਇੰਸ, ਸੀਰਮ ਅਤੇ ਟਾਟਾ ਗਰੁੱਪ ਨੂੰ ਥਾਂ ਮਿਲੀ ਹੈ।
ਇਸ ਲਿਸਟ ਨੂੰ 5 ਕੈਟਾਗਰੀਆਂ ’ਚ ਵੰਡਿਆ ਗਿਆ ਹੈ। ਇਸ ’ਚ ਲੀਡਰਸ, ਡਿਸਰਪਟਰਸ, ਇਨੋਵੇਟਰਜ਼, ਟਾਈਟਨਸ ਅਤੇ ਪਾਇਨੀਅਰਸ ਸ਼ਾਮਲ ਹਨ।ਰਿਲਾਇੰਸ ਅਤੇ ਟਾਟਾ ਗਰੁੱਪ ਨੂੰ ਟਾਈਟਨਜ਼ ਕੈਟਾਗਰੀ ’ਚ ਥਾਂ ਮਿਲੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਪਾਇਨੀਅਰਜ਼ ਕੈਟਾਗਰੀ ਲਈ ਚੁਣਿਆ ਗਿਆ ਹੈ। ਹਰੇਕ ਕੈਟਾਗਰੀ ’ਚ 20 ਕੰਪਨੀਆਂ ਨੂੰ ਸ਼ਾਮਲ ਕੀਤਾ ਿਗਆ ਹੈ।
ਇਹ ਵੀ ਪੜ੍ਹੋ : ਕਰੂਜ਼ ਦੀ ਕੀਮਤ ਉਡਾ ਦੇਵੇਗੀ ਹੋਸ਼, ਤੁਸੀਂ ਵੀ ਅੰਬਾਨੀ ਪਰਿਵਾਰ ਵਾਂਗ ਕਰ ਸਕਦੇ ਹੋ ਇੱਥੇ ਪਾਰਟੀ
ਟਾਈਮ ਮੈਗਜ਼ੀਨ ਨੇ ਰਿਲਾਇੰਸ ਇੰਡਸਟ੍ਰੀਜ਼ ਨੂੰ ‘ਇੰਡੀਆਜ਼ ਜਗਰਨਾਟ’ ਦੀ ਉਪਾਧੀ ਦਿੱਤੀ ਹੈ। ਰਿਲਾਇੰਸ ਇੰਡਸਟਰੀਜ਼ ’ਤੇ ਟਾਈਮ ਮੈਗਜ਼ੀਨ ਨੇ ਲਿਖਿਆ ਹੈ ਕਿ ਕੱਪੜਾ ਅਤੇ ਪਾਲਿਏਸਟਰ ਕੰਪਨੀ ਦੇ ਰੂਪ ’ਚ ਸ਼ੁਰੂ ਹੋਈ ਰਿਲਾਇੰਸ ਅੱਜ ਇਕ ਵਿਸ਼ਾਲ ਬਿਜ਼ਨੈੱਸ ਗਰੁੱਪ ਹੈ, ਨਾਲ ਹੀ ਇਹ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਵੀ ਬਣ ਗਈ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ’ਚ ਕੰਪਨੀ ਕੋਲ ਐਨਰਜੀ, ਰਿਟੇਲ ਅਤੇ ਟੈਲੀਕਾਮ ਸਮੇਤ ਕਈ ਬਿਜ਼ਨੈੱਸ ਹਨ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਟਾਈਮ ਮੈਗਜ਼ੀਨ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਵਜੋਂ ਸ਼ਾਮਲ ਕੀਤਾ ਹੈ। ਕੰਪਨੀ ਹਰ ਸਾਲ 3.5 ਅਰਬ ਖੁਰਾਕਾਂ ਬਣਾਉਂਦੀ ਹੈ। ਟਾਈਮ ਨੇ ਕਿਹਾ ਕਿ ਟਾਟਾ ਸਮੂਹ ਭਾਰਤ ਦੀਆਂ ਪੁਰਾਣੀਆਂ ਕੰਪਨੀਆਂ ’ਚੋਂ ਇਕ ਹੈ। ਇਸ ਦਾ ਵਿਸ਼ਾਲ ਪੋਰਟਫੋਲੀਓ ਸਟੀਲ, ਸਾਫਟਵੇਅਰ, ਘੜੀਆਂ, ਸਬਸੀ ਕੇਬਲ ਅਤੇ ਰਸਾਇਣਾਂ ਤੋਂ ਲੈ ਕੇ ਨਮਕ, ਅਨਾਜ, ਏਅਰ ਕੰਡੀਸ਼ਨਰ, ਫੈਸ਼ਨ ਅਤੇ ਹੋਟਲ ਤੱਕ ਫੈਲਿਆ ਹੋਇਆ ਹੈ।
ਇਹ ਵੀ ਪੜ੍ਹੋ : ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਕਾਰਡ ਆਇਆ ਸਾਹਮਣੇ, ਲਗਾਤਾਰ 3 ਦਿਨ ਹੋਣਗੇ ਫੰਕਸ਼ਨ
ਇਹ ਵੀ ਪੜ੍ਹੋ : ਔਰਤਾਂ ਦੀ ਯਾਤਰਾ ਹੋਵੇਗੀ ਸੁਰੱਖ਼ਿਅਤ ਅਤੇ ਆਰਾਮਦਾਇਕ, Indigo ਨੇ ਸ਼ੁਰੂ ਕੀਤੀ ਵਿਸ਼ੇਸ਼ ਸਹੂਲਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ ਅਤੇ UP ਸਰਕਾਰਾਂ ਤੋਂ ਇਕ ਮਹੀਨੇ ਤੱਕ ਦਿੱਲੀ ਨੂੰ ਪਾਣੀ ਉਪਲੱਬਧ ਕਰਵਾਉਣ ਲਈ ਕਹੇ ਭਾਜਪਾ : ਕੇਜਰੀਵਾਲ
NEXT STORY