ਨੈਸ਼ਨਲ ਡੈਸਕ: ਆਗਰਾ ਵਿਚ ਇਕ ਸਰਕਾਰੀ ਸਕੂਲ ਦੀ ਅਧਿਆਪਕਾ ਦੀ ਉਦੋਂ ਹਾਰਟ ਅਟੈਕ ਕਾਰਨ ਮੌਤ ਹੋ ਗਈ, ਜਦੋਂ ਸਾਈਬਰ ਅਪਰਾਧੀਆਂ ਨੇ ਕਥਿਤ ਤੌਰ ’ਤੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਧੀ ਸੈਕਸ ਸਕੈਂਡਲ ਵਿਚ ਫਸ ਗਈ ਹੈ। ਅਧਿਆਪਕਾ ਦੇ ਪੁੱਤ ਦੀਪਾਂਸ਼ੂ ਨੇ ਦੱਸਿਆ ਕਿ 30 ਸਤੰਬਰ ਨੂੰ ਧੋਖੇਬਾਜ਼ਾਂ ਨੇ ਮੇਰੀ ਮਾਂ ਨੂੰ ਕਥਿਤ ਤੌਰ ’ਤੇ ਧਮਕੀਆਂ ਦਿੱਤੀਆਂ ਅਤੇ ਮਾਮਲੇ ਬਾਰੇ ਖ਼ੁਲਾਸਾ ਨਾ ਕਰਨ ਲਈ 15 ਮਿੰਟਾਂ ਵਿਚ 1 ਲੱਖ ਰੁਪਏ ਦੀ ਮੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾ ਭਰੀ ਖ਼ਬਰ
ਜਾਣਕਾਰੀ ਮੁਤਾਬਕ ਮਾਮਲਾ ਆਗਰਾ ਦੇ ਸ਼ਾਹਗੰਜ ਅਲਬਤੀਆ ਦਾ ਹੈ। ਸੁਭਾਸ਼ ਨਗਰ ਵਿਚ ਰਹਿਣ ਵਾਲੀ ਮਾਲਤੀ ਵਰਮਾ (58) ਸਰਕਾਰੀ ਅਧਿਆਪਕਾ ਸੀ। ਮ੍ਰਿਤਕਾ ਦੇ ਪੁੱਤ ਨੇ ਦੱਸਿਆ ਕਿ ਉਸ ਦੀ ਮਾਂ ਨੂੰ 30 ਸਤੰਬਰ ਨੂੰ ਦੁਪਹਿਰ ਤਕਰੀਬਨ 12 ਵਜੇ ਵਟਸੈੱਪ 'ਤੇ ਇਕ ਫ਼ੋਨ ਆਇਆ, ਜਿਸ ਵਿਚ ਵਿਅਕਤੀ ਨੇ ਪੁਲਸ ਇੰਸਪੈਕਟਰ ਦੀ ਵਰਦੀ ਵਾਲੀ ਫ਼ੋਟੋ ਲਗਾਈ ਹੋਈ ਸੀ। ਉਸ ਨੇ ਕਿਹਾ ਕਿ, 'ਤੁਹਾਡੀ ਧੀ Sex Scandal 'ਚ ਫੱਸ ਗਈ ਹੈ, ਪੁਲਸ ਨੇ ਅਜੇ ਉਸ ਨੂੰ ਕਾਗਜ਼ੀ ਕਾਰਵਾਈ ਵਿਚ ਸ਼ਾਮਲ ਨਹੀਂ ਕੀਤਾ, ਤੁਹਾਡੀ ਬਹੁਤ ਬਦਨਾਮੀ ਹੋ ਸਕਦੀ ਹੈ, ਇਸ ਲਈ ਤੁਹਾਨੂੰ ਫ਼ੋਨ ਕਰ ਰਹੇ ਹਾਂ। ਜੇਕਰ ਤੁਸੀਂ ਚਾਹੁੰਦੇ ਹੋ ਕੀ ਤੁਹਾਡੀ ਧੀ ਦੀ ਫ਼ੋਟੋ ਵੀਡੀਓ ਵਾਇਰਲ ਨਾ ਹੋਵੇ ਤੇ ਉਸ 'ਤੇ ਕੇਸ ਦਰਜ ਨਾ ਹੋਵੇ ਤਾਂ ਤੁਰੰਤ 1 ਲੱਖ ਰੁਪਏ ਸਾਨੂੰ ਭੇਜ ਦਿਓ। ਪੈਸੇ 15 ਮਿੰਟਾਂ ਦੇ ਅੰਦਰ ਅੰਦਰ ਭੇਜੋ।'
ਦੀਪਾਂਸ਼ੂ ਨੇ ਅੱਗੇ ਦੱਸਿਆ ਕਿ ਉਕਤ ਸ਼ਖ਼ਸ ਨੇ ਇਕ ਨੰਬਰ ਭੇਜਿਆ ਤੇ ਦੁਬਾਰਾ ਫ਼ੋਨ ਕਰ ਕੇ ਪੈਸੇ ਭੇਜਣ ਨੂੰ ਕਿਹਾ। ਉਸ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਆਏ ਤਾਂ FIR ਲਿਖ ਦੇਵਾਂਗੇ ਤੇ ਤੁਹਾਡੀ ਧੀ ਨੂੰ ਜੇਲ੍ਹ ਹੋ ਜਾਵੇਗੀ। ਇਸ ਨਾਲ ਮਾਲਤੀ ਪ੍ਰੇਸ਼ਾਨ ਹੋ ਗਈ ਤੇ ਉਸ ਨੇ ਤੁਰੰਤ ਪੁੱਤ ਨੂੰ ਪੈਸੇ ਟਰਾਂਸਫ਼ਰ ਕਰਨ ਨੂੰ ਕਿਹਾ, ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਹਾਰਟ ਅਟੈਕ ਆ ਗਿਆ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਧਦੀ ਗਰਮੀ ਤੋਂ ਮਿਲੇਗੀ ਰਾਹਤ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਬਰਸਾਤ
ਇਸ ਸਬੰਧੀ ਗੱਲਬਾਤ ਕਰਦਿਆਂ ਏ.ਸੀ.ਪੀ. ਮਯੰਕ ਤਿਵਾਰੀ ਨੇ ਕਿਹਾ ਕਿ ਪਰਿਵਾਰ ਵੱਲੋਂ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਸੈੱਲ ਦੀ ਵੀ ਮਦਦ ਲਈ ਜਾ ਰਹੀ ਹੈ। ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਂਟਰਲ ਬੈਂਕ 'ਚ ਚੌਕੀਦਾਰ, ਆਫਿਸ ਅਸਿਸਟੈਂਟ ਦੀ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ
NEXT STORY