ਪਟਨਾ - ਸੁਪਰੀਮ ਕੋਰਟ ਵਿਚ ਰੈਗੂਲਰ ਅਧਿਆਪਕਾਂ ਦੇ ਬਰਾਬਰ ਕੰਮ ਦੇ ਬਦਲੇ ਇਕੋ ਜਿਹੀ ਤਨਖਾਹ ਦੇ ਮਾਮਲੇ ਵਿਚ ਮੰਗਲਵਾਰ ਸੁਣਵਾਈ ਹੋਈ। ਬਿਹਾਰ ਸਰਕਾਰ ਨੂੰ ਅਦਾਲਤ ਨੇ ਕਿਹਾ ਕਿ ਤੁਸੀਂ ਅਧਿਆਪਕਾਂ ਦੀ ਤਨਖਾਹ 40 ਫੀਸਦੀ ਵਧਾਓ, ਉਸ ਤੋਂ ਬਾਅਦ ਅਸੀਂ ਵਿਚਾਰ ਕਰਾਂਗੇ। ਇਸ ਮੁੱਦੇ 'ਤੇ ਕੇਂਦਰ ਸਰਕਾਰ ਵਲੋਂ ਅਟਾਰਨੀ ਜਨਰਲ ਕੇ. ਕੇ. ਗੋਪਾਲ ਨੇ ਕਿਹਾ ਕਿ ਬਿਹਾਰ ਦੇ ਅਧਿਆਪਕਾਂ ਦੀ ਤਨਖਾਹ ਜੇ ਵਧਦੀ ਹੈ ਤਾਂ ਹੋਰ ਸੂਬੇ ਵੀ ਅਜਿਹੀ ਮੰਗ ਕਰਨਗੇ।
ਅਦਾਲਤ ਵਿਚ ਹੁਣ ਇਸ ਮਾਮਲੇ 'ਤੇ ਅੱਗੋਂ ਸੁਣਵਾਈ 12 ਜੁਲਾਈ ਨੂੰ ਹੋਵੇਗੀ। ਅਸਲ ਵਿਚ ਬਿਹਾਰ 'ਚ ਸਾਢੇ 3 ਲੱਖ ਦੇ ਲਗਭਗ ਰੈਗੂਲਰ ਅਧਿਆਪਕ ਕੰਮ ਕਰ ਰਹੇ ਹਨ। ਉਥੋਂ ਦੇ ਅਧਿਆਪਕਾਂ ਦੀ ਤਨਖਾਹ ਦਾ 70 ਫੀਸਦੀ ਹਿੱਸਾ ਕੇਂਦਰ ਸਰਕਾਰ ਵਲੋਂ ਦਿੱਤਾ ਜਾਂਦਾ ਹੈ।
'ਨਮੋ ਐਪ' ਵਿਵਾਦ 'ਤੇ ਅਮਰੀਕੀ ਕੰਪਨੀ ਨੇ ਦਿੱਤਾ ਇਹ ਬਿਆਨ
NEXT STORY