ਵਾਸ਼ਿੰਗਟਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਬਾਇਲ ਐਪ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਅਮਰੀਕੀ ਕੰਪਨੀ ਨੇ ਅੱਜ ਸਫਾਈ ਪੇਸ਼ ਕੀਤੀ ਹੈ। ਕੰਪਨੀ 'ਤੇ ਦੋਸ਼ ਹੈ ਕਿ ਉਸ ਨੇ ਖਪਤਕਾਰਾਂ ਦੀ ਸਹਿਮਤੀ ਦੇ ਬਿਨਾਂ ਮੋਦੀ ਐਪ ਤੋਂ ਉਨ੍ਹਾਂ ਦਾ ਨਿੱਜੀ ਡਾਟਾ ਹਾਸਲ ਕੀਤਾ।
ਕੰਪਨੀ ਨੇ ਕਿਹਾ ਕਿ ਉਹ ਡਾਟਾ ਨੂੰ ਵੇਚਦੀ ਜਾਂ ਕਿਰਾਏ 'ਤੇ ਨਹੀਂ ਦਿੰਦੀ ਹੈ। ਕੰਪਨੀ ਦੇ ਸਹਿ-ਸੰਸਥਾਪਕ ਆਨੰਦ ਜੈਨ ਨੇ ਕਿਹਾ ਕਿ 'ਪ੍ਰਕਾਸ਼ਕ ਵਲੋਂ Àੁਸ ਦੇ ਕੋਲ ਇਕੱਠੇ ਹੋਏ ਡਾਟਾ ਤਕ ਕਲੈਵਰ ਟੈਪ ਦੇ ਕਰਮਚਾਰੀਆਂ ਦੀ ਕੋਈ ਪਹੁੰਚ ਨਹੀਂ ਹੈ।''
ਜੈਨ ਨੇ ਕਿਹਾ ਕਿ ਪ੍ਰਕਾਸ਼ਕਾਂ ਵਲੋਂ ਇਕੱਠੇ ਕੀਤੇ ਗਏ ਡਾਟਾ ਅਤੇ ਸੇਵਾ ਪ੍ਰਦਾਤਾ ਦੇ ਨਾਲ ਸਾਂਝੇ ਕੀਤੇ ਗਏ ਡਾਟੇ ਦਾ ਕੰਟਰੋਲ ਪ੍ਰਕਾਸ਼ਕਾਂ ਦੀ ਖੁਫੀਆ ਨੀਤੀ ਦੇ ਆਧਾਰ 'ਤੇ ਹੁੰਦਾ ਹੈ। ਅਸੀਂ ਨਾ ਤਾਂ ਪ੍ਰਕਾਸ਼ਕਾਂ ਦੀ ਖੁਫੀਆ ਨੀਤੀ ਨੂੰ ਕੰਟਰੋਲ ਕਰਦੇ ਹਾਂ ਅਤੇ ਨਾ ਹੀ ਉਨ੍ਹਾਂ ਦੀ ਸਮੀਖਿਆ ਕਰਦੇ ਹਾਂ। ਅਸੀਂ ਆਪਣੇ ਪੱਧਰ 'ਤੇ ਹੋਰਨਾਂ ਸਰੋਤਾਂ ਤੋਂ ਪ੍ਰਾਪਤ ਡਾਟਾ ਨੂੰ ਇਕੱਠਾ ਜਾਂ ਉਸ ਨੂੰ ਵਧਾਉਂਦੇ ਨਹੀਂ ਹਾਂ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਲੈਵਰ ਟੈਪ ਬ੍ਰਾਂਡ ਹੈ ਅਤੇ ਉਸ ਦੀ ਜੱਦੀ ਕੰਪਨੀ ਦਾ ਨਾਂ ਬਿਜਰਾਕੇਟ ਹੈ ਜਿਸ ਦੀ ਸਥਾਪਨਾ 2013 ਵਿਚ 3 ਭਾਰਤੀਆਂ ਆਨੰਦ ਜੈਨ, ਸੁਨੀਲ ਥਾਮਸ ਅਤੇ ਸੁਰੇਸ਼ ਕੋਂਡਾਮੁਡੀ ਨੇ ਕੀਤੀ ਸੀ।
ਮਾਂ ਘਰ ਤੋਂ ਬਾਹਰ ਕਰਦੀ ਸੀ ਨੌਕਰੀ, 13 ਸਾਲਾਂ ਬੱਚੀ ਘਰ 'ਚ ਹੋ ਗਈ ਗਰਭਵਤੀ
NEXT STORY