ਜੰਮੂ— ਜੰਮੂ-ਕਸ਼ਮੀਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਗੋ ਰਿਹਾ ਹੈ ਜਿਸ 'ਚ ਇਕ ਅਧਿਆਪਕ, 10 ਸਾਲਾ ਵਿਦਿਆਰਥੀ ਨੂੰ ਕੁਹਾੜੀ ਨਾਲ ਕੱਟਣ ਦੀ ਧਮਕੀ ਦਿੰਦੇ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ ਹੰਦਵਾੜਾ ਦੇ ਵਾਂਗਤ ਦੀ ਹੈ। ਇਸ ਵੀਡੀਓ 'ਚ ਅਧਿਆਪਕ ਵਿਦਿਆਰਥੀ ਨੂੰ ਵਾਰ-ਵਾਰ ਕੁਹਾੜੀ ਨਾਲ ਵੱਢਣ ਦੀ ਧਮਕੀ ਦਿੰਦੇ ਨਜ਼ਰ ਆ ਰਿਹਾ ਹੈ।
ਇਸ ਵੀਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਸਥਾਨਕ ਲੋਗ ਦਹਿਸ਼ਤ 'ਚ ਹਨ। ਵੀਡੀਓ 'ਚ ਲਗਾਤਾਰ ਅਧਿਆਪਕ ਬੱਚੇ ਨੂੰ ਮਾਰ ਰਿਹਾ ਹੈ, ਅਤੇ ਚੇਹਰੇ 'ਤੇ ਗਲੇ 'ਤੇ ਕੁਹਾੜੀ ਰੱਖ ਰਿਹਾ ਹੈ।
ਵਾਗਤ ਦੇ ਇਸ ਸਥਾਨਕ ਸਕੂਲ 'ਚ ਇਹ ਵੀਡੀਓ ਕਿਸੇ ਨੇ ਰਿਕਾਰਡ ਕਰ ਲਿਆ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਲੋਕ ਇਸ ਤਰ੍ਹਾਂ ਦੀਆਂ ਕਰਤੂਤਾਂ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਇਸ ਵੀਡੀਓ 'ਚ ਬੱਚਾ ਹੇਠਾ ਝੁੱਕਿਆ ਹੈ ਅਤੇ ਅਧਿਆਪਕ ਲਗਾਤਾਰ ਕੁਹਾੜੀ ਨਾਲ ਕੁੱਟ ਰਿਹਾ ਹੈ।
ਅਧਿਆਪਕ ਵਿਦਿਆਰਥੀ ਨੂੰ ਕਿਉਂ ਮਾਰ ਰਿਹਾ ਹੈ, ਇਸ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਹੈ। ਇਸ ਵੀਡੀਓ 'ਚ ਬੱਚਾ ਬੁਰੀ ਤਰ੍ਹਾਂ ਨਾਲ ਚੀਖ ਰਿਹਾ ਹੈ ਅਤੇ ਡਰਿਆ ਹੋਇਆ ਹੈ। ਵਾਇਰਲ ਵੀਡੀਓ 'ਚ ਦੋਸ਼ੀ ਅਧਿਆਪਕ ਬੱਚੇ ਦੇ ਗਲ੍ਹੇ ਕੁਹਾੜੀ ਰੱਖ ਕੇ ਲਗਾਤਾਰ ਧਮਕਾ ਰਿਹਾ ਹੈ। ਵੀਡੀਓ 'ਚ ਹੀ ਕੁਝ ਹੋਰ ਬੱਚੀਆਂ ਬੈਠੀਆਂ ਹੋਇਆ ਹਨ, ਜੋ ਡਰੀ ਹੋਈ ਨਜ਼ਰ ਆ ਰਹੀ ਹੈ।
ਵੀਡੀਓ 'ਚ ਕੁਝ ਲੋਕਾਂ ਦੇ ਹੱਸਣ ਦੀ ਵੀ ਆਵਾਜ਼ ਆ ਰਹੀ ਹੈ। ਇਸ ਇਲਾਕੇ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਅਧਿਆਪਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਧਮਕੀ ਨਾਲ ਬੱਚਿਆਂ ਦੇ ਉੱਪਰ ਬੁਰਾ ਪ੍ਰਭਾਵ ਪਵੇਗਾ।
ਰਾਹੁਲ ਨੂੰ ਮਨਾਉਣ ਲਈ ਪਾਰਟੀ ਵਰਕਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
NEXT STORY