ਮੋਹਾਲੀ (ਜੱਸੀ) : ਮੋਹਾਲੀ ਨਿਗਮ ਦਫ਼ਤਰ ਅਤੇ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਭੇਜਣ ਦੇ ਮਾਮਲੇ ’ਚ ਥਾਣਾ ਫੇਜ਼-8 ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਸ ਸ਼ਿਕਾਇਤ ’ਚ ਨਿਗਮ ਦੇ ਸਹਾਇਕ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਦੀ ਈਮੇਲ ਆਈ. ਡੀ ’ਤੇ ਸੁਨੇਹਾ ਪ੍ਰਾਪਤ ਹੋਇਆ ਸੀ, ਜਿਸ ’ਚ ਮੋਹਾਲੀ ਨਿਗਮ ਭਵਨ, ਸਕੂਲਾਂ ਤੇ ਹੋਰ ਜਨਤਕ ਥਾਂਵਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਈਮੇਲ ’ਚ ਖਾਲਿਸਤਾਨ ਦਾ ਜ਼ਿਕਰ ਕੀਤਾ ਗਿਆ ਹੈ। ਈਮੇਲ ਦੇ ਅਖ਼ੀਰ ’ਚ ਖਾਲਿਸਤਾਨ ਨੈਸ਼ਨਲ ਆਰਮੀ ਇੰਜ. ਗੁਰਅਣਖ ਸਿੰਘ ਰੁਕਾਂ ਸਾਹਵਾਲਾ ਤੇ ਡਾ. ਗੁਰਨਿਰਵੈਰ ਸਿੰਘ ਖਾਨ ਰਜਾਦਾ ਦੇ ਨਾਮ ਲਿਖੇ ਹਨ।
ਸਕੂਲਾਂ ’ਚ ਧਮਾਕਾ ਕਰਨ ਦਾ ਸਮਾਂ 1.11 ਦੁਪਹਿਰ ਦਾ ਸਮਾਂ ਲਿਖਿਆ ਸੀ, ਜਦਕਿ ਨਿਗਮ ਮੋਹਾਲੀ ’ਚ ਧਮਾਕਾ ਕਰਨ ਦਾ ਸਮਾਂ 3.11 ਵਜੇ ਦਿੱਤਾ ਗਿਆ ਸੀ। ਇਸ ਈਮੇਲ ’ਚ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬਾਰੇ ਵੀ ਗਲਤ ਸ਼ਬਦਾਵਲੀ ਵਰਤੀ ਗਈ ਹੈ ਤੇ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਇੰਜ. ਗੁਰਅਣਖ ਸਿੰਘ ਰੁਕਾਂ ਸਾਹਵਾਲਾ ਤੇ ਡਾ. ਗੁਰਨਿਰਵੈਰ ਸਿੰਘ ਤੇ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਫੇਜ਼-8 ਦੇ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਈਮੇਲ ਦੀ ਜਾਂਚ ਸਾਈਬਰ ਸੈਲ ਦੀ ਟੀਮ ਕਰ ਰਹੀ ਹੈ ਕਿ ਇਹ ਈਮੇਲ ਕਿਸ ਆਈ.ਡੀ ਤੋਂ ਭੇਜੀ ਗਈ ਹੈ। ਦੱਸਣਯੋਗ ਹੈ ਕਿ ਮੋਹਾਲੀ ਦੇ ਸਕੂਲਾਂ ਨੂੰ ਇਸ ਤੋਂ ਪਹਿਲਾਂ ਵੀ 2 ਵਾਰ ਤੇ ਮੋਹਾਲੀ ਅਦਾਲਤੀ ਕੰਪਲੈਕਸ ਨਾਲ ਨਾਲ ਖਰੜ ਕੋਰਟ ਤੇ ਡੇਰਾਬਸੀ ਕੋਰਟ ਕੰਪਲੈਕਸ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ।
PM ਮੋਦੀ ਦਾ ਜਲੰਧਰ ਦੌਰਾ ਭਲਕੇ! DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ, ਰਸਤੇ ਡਾਇਵਰਟ
NEXT STORY