ਮਿਰਜਾਪੁਰ- ਦੇਸ਼ ’ਚ ਛੋਟੀਆਂ-ਛੋਟੀਆਂ ਗੱਲਾਂ ’ਤੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ। ਉੱਥੇ ਹੀ ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਜ਼ਿਲ੍ਹੇ ਦੇ ਪਡਰੀ ਇਲਾਕੇ ’ਚ ਸਾਹਮਣੇ ਆਇਆ। ਇੱਥੇ ਮੰਗਲਵਾਰ ਨੂੰ ਛੋਟੀ ਭੈਣ ਨਾਲ ਲੜਾਈ ਕਰਨ ਤੋਂ ਬਾਅਦ ਇਕ 13 ਸਾਲਾ ਮੁੰਡੇ ਨੇ ਫਾਹਾ ਲੈ ਲਿਆ। ਪੁਲਸ ਸੂਤਰਾਂ ਅਨੁਸਾਰ ਕੋਟਵਾ ਪਿੰਡ ਵਾਸੀ ਰਾਜਕੁਮਾਰ ਯਾਦਵ ਅਤੇ ਉਸ ਦੀ ਪਤਨੀ ਪੁਸ਼ਪਾ ਦੇਵੀ ਘਰੋਂ ਬਾਹਰ ਗਏ ਸਨ।
ਇਹ ਵੀ ਪੜ੍ਹੋ : ਕੁੰਡਲੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ, ਜਲੰਧਰ ਦਾ ਰਹਿਣ ਵਾਲਾ ਸੀ ਮ੍ਰਿਤਕ
ਇਸੇ ਵਿਚ ਉਸ ਦੇ 13 ਸਾਲਾ ਪੁੱਤਰ ਪ੍ਰਮੋਦ ਦਾ ਉਸ ਦੀ ਛੋਟੀ ਭੈਣ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਸ ਤੋਂ ਬਾਅਦ ਭੈਣ ਘਰੋਂ ਬਾਹਰ ਨਿਕਲੀ ਅਤੇ ਉਸੇ ਵਿਚ ਪ੍ਰਮੋਦ ਨੇ ਫਾਹਾ ਲੈ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਤਾ-ਪਿਤਾ ਜਦੋਂ ਘਰ ਆਏ ਤਾਂ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਇਸ ਸਿਲਸਿਲੇ ’ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੇ ਮੁੱਖ ਮੰਤਰੀ ਚੰਨੀ ਨੂੰ ਟਵੀਟ ਕਰ ਯਾਦ ਕਰਾਏ 'ਕੈਪਟਨ' ਵੱਲੋਂ ਕੀਤੇ ਵਾਅਦੇ
ਹਿਮਾਚਲ: ਦਰਦਨਾਕ ਹਾਦਸੇ ’ਚ ਚੰਬਾ ਦੇ ਡਾਕਟਰ ਦੀ ਮੌਤ, ਸਾਥੀ ਜ਼ਖਮੀ
NEXT STORY