ਪਟਨਾ- ਬਿਹਾਰ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਰਾਜਦ ਨੇਤਾ ਤੇਜ ਪ੍ਰਤਾਪ ਯਾਦਵ ਦਾ ਹੈ।
ਅਸਲ ’ਚ ਤੇਜ ਪ੍ਰਤਾਪ ਯਾਦਵ ਨੇ ਵਰਦੀਧਾਰੀ ਇਕ ਪੁਲਸ ਮੁਲਾਜ਼ਮ ਨੂੰ ਨੱਚਣ ਲਈ ਮਜਬੂਰ ਕੀਤਾ ਸੀ। ਪਟਨਾ ’ਚ ਆਪਣੇ ਨਿਵਾਸ ਵਿਖੇ ਹੋਲੀ ਦੇ ਜਸ਼ਨਾਂ ਦੌਰਾਨ ਇਕ ਪੁਲਸ ਮੁਲਾਜ਼ਮ ਤੇਜ ਪ੍ਰਤਾਪ ਯਾਦਵ ਦੇ ਇਸ਼ਾਰੇ ’ਤੇ ਨੱਚਦਾ ਨਜ਼ਰ ਆਇਆ। ਤੇਜ ਪ੍ਰਤਾਪ ਨੇ ਪੁਲਸ ਮੁਲਾਜ਼ਮ ਨੂੰ ਕਿਹਾ ਕਿ ਜੇ ਉਹ ਡਾਂਸ ਨਹੀਂ ਕਰੇਗਾ ਤਾਂ ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।
ਇਸ ਘਟਨਾ ਤੋਂ ਬਾਅਦ ਸਿਆਸਤ ਸ਼ੁਰੂ ਹੋ ਗਈ। ਜਨਤਾ ਦਲ (ਯੂ) ਦੇ ਰਾਸ਼ਟਰੀ ਬੁਲਾਰੇ ਰਾਜੀਵ ਰੰਜਨ ਪ੍ਰਸਾਦ ਨੇ ਕਿਹਾ ਕਿ ਜੰਗਲ ਰਾਜ ਖਤਮ ਹੋ ਗਿਆ ਹੈ ਪਰ ਲਾਲੂ ਯਾਦਵ ਦਾ ਰਾਜਕੁਮਾਰ ਇਕ ਪੁਲਸ ਵਾਲੇ ਨੂੰ ਧਮਕੀ ਦੇ ਰਿਹਾ ਹੈ ਕਿ ਜੇ ਉਹ ਉਸ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰੇਗਾ ਭਾਵ ਨਹੀਂ ਨੱਚੇਗਾ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ।
ਭਾਜਪਾ ਨੇ ਵੀ ਨਿਸ਼ਾਨਾ ਬਣਾਇਆ
ਇਸ ਘਟਨਾ ਬਾਰੇ ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਤੇਜ ਪ੍ਰਤਾਪ ਯਾਦਵ ਨੇ ਆਪਣੇ ਬਾਡੀਗਾਰਡ ਨੂੰ ਨੱਚਣ ਲਈ ਕਿਹਾ ਸੀ। ਨਾਲ ਹੀ ਇਹ ਵੀ ਕਿਹਾ ਕਿ ਜੇ ਉਸ ਨੇ ਅਜਿਹਾ ਨਾ ਕੀਤਾ ਤਾਂ ਉਸ ਨੂੰ ਮੁਅੱਤਲ ਕਰਵਾ ਦਿੱਤਾ ਜਾਏਗਾ। ਤੇਜ ਪ੍ਰਤਾਪ ਕੋਲ ਕਿਸੇ ਨੂੰ ਵੀ ਮੁਅੱਤਲ ਕਰਨ ਦਾ ਅਧਿਕਾਰ ਨਹੀਂ ਹੈ। ਇਹ ਨਿਤੀਸ਼ ਕੁਮਾਰ ਦੀ ਸਰਕਾਰ ਹੈ, ਜੰਗਲ ਰਾਜ ਨਹੀਂ... ਅਜਿਹੀ ਭਾਸ਼ਾ ਦੀ ਵਰਤੋਂ ਮੰਦਭਾਗੀ ਹੈ।
ਬਾਜ਼ਾਰ ’ਚ ਲੱਗੀ ਭਿਆਨਕ ਅੱਗ, 18 ਦੁਕਾਨਾਂ ਸੜ ਕੇ ਸੁਆਹ
NEXT STORY