ਪਟਨਾ (ਇੰਟ) : ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਲੰਘਣ ਤੋਂ ਬਾਅਦ ਦੋ ਪੜਾਵਾਂ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ। ਕਈ ਹਫ਼ਤਿਆਂ ਦੀ ਬੇਯਕੀਨੀ ਤੋਂ ਬਾਅਦ ਮਹਾਗਠਜੋੜ ਨੇ ਆਖਿਰਕਾਰ ਤੇਜਸਵੀ ਯਾਦਵ ਨੂੰ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਹੈ। ਜਦੋਂ ਕਿ ਨਿਤੀਸ਼ ਵਿਰੋਧੀ ਲਹਿਰ ਕਾਰਨ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ. ਡੀ. ਏ.) ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਬੇਯਕੀਨੀ ਨਾਲ ਜੂਝ ਰਿਹਾ ਹੈ। ਇਸ ਕਾਰਨ ਮਹਾਗਠਜੋੜ ਨੂੰ ਆਪਣੀ ਜਿੱਤ ਦੀਆਂ ਪੂਰੀਆਂ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ।
ਪੜ੍ਹੋ ਇਹ ਵੀ : ਬੱਸ 'ਚੋਂ ਜ਼ਿੰਦਾ ਨਿਕਲੇ ਚਸ਼ਮਦੀਦ ਨੇ ਬਿਆਨ ਕੀਤਾ ਦਿਲ ਦਹਿਲਾਉਂਦਾ ਮੰਜਰ, ਕਿਹਾ ਅਸੀਂ ਸ਼ੀਸ਼ੇ ਤੋੜ...
ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਮਹਾਗਠਜੋੜ ਨੇ ਰਾਜਦ ਨੇਤਾ ਤੇਜਸਵੀ ਯਾਦਵ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ। ਇਸਨੂੰ ਅੰਦਰੂਨੀ ਵਿਵਾਦਾਂ ਨੂੰ ਸੁਲਝਾਉਣ ਅਤੇ ਚੋਣਾਂ ਤੋਂ ਪਹਿਲਾਂ ਏਕਤਾ ਦਾ ਪ੍ਰਦਰਸ਼ਨ ਕਰਨ ਦੀ ਦੇਰ ਨਾਲ ਕੀਤੀ ਗਈ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਬਿਹਾਰ ਚੋਣਾਂ ਦਾ ਨਤੀਜਾ ਗਠਜੋੜ ਦੇ ਸਮੀਕਰਨਾਂ, ਜਾਤੀਗਤ ਢਾਂਚੇ ਤੋਂ ਲੈ ਕੇ ਬੇਰੋਜ਼ਗਾਰੀ ਸਮੇਤ ਕਈ ਸਥਾਨਕ ਮੁੱਦਿਆਂ ਅਤੇ ਸੂਬੇ ਦੀ ਅੰਤਿਮ ਵੋਟਰ ਸੂਚੀ ਤਕ ਹੋਏ ਹੰਗਾਮੇ ਤੇ ਵੀ ਕਾਫੀ ਨਿਰਭਰ ਕਰਦਾ ਹੈ।
ਪੜ੍ਹੋ ਇਹ ਵੀ : ਹਾਈਵੇਅ 'ਤੇ ਰੂਹ ਕੰਬਾਊ ਘਟਨਾ: ਹਾਦਸੇ ਦੌਰਾਨ ਬੱਸ ਨੂੰ ਲੱਗੀ ਅੱਗ, 20 ਤੋਂ ਵੱਧ ਲੋਕਾਂ ਦੀ ਮੌਤ
ਮਹਾਗਠਜੋੜ ’ਚ ਦੋਸਤਾਨਾ ਮੁਕਾਬਲੇ ’ਤੇ ਸਵਾਲ
ਰਾਸ਼ਟਰੀ ਜਨਤਾ ਦਲ (ਰਾਜਦ) ਦੀ ਅਗਵਾਈ ਵਾਲੇ ਮਹਾਗਠਜੋੜ ਵਿਚ ਕਾਂਗਰਸ ਪਾਰਟੀ, ਦੀਪਾਂਕਰ ਭੱਟਾਚਾਰੀਆ ਦੀ ਅਗਵਾਈ ਵਾਲੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) (ਸੀ. ਪੀ. ਆਈ. ਐੱਮ. ਐੱਲ.) , ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ. ਐੱਮ.) ਅਤੇ ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇਨਸਾਨ ਪਾਰਟੀ (ਵੀ. ਆਈ. ਪੀ.) ਸ਼ਾਮਲ ਹੈ। ਮਹਾਗਠਜੋੜ ਵਿਚ ਸ਼ੁਰੂ ਵਿਚ ਲਗਭਗ 12 ਸੀਟਾਂ ਸਨ, ਜਿੱਥੇ ਘੱਟੋ-ਘੱਟ ਦੋ ਸਹਿਯੋਗੀਆਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। ਹਾਲਾਂਕਿ ਦੋਸਤਾਨਾ ਮੁਕਾਬਲੇ ਦੀ ਇਸ ਧਾਰਨਾ ਦੀ ਐੱਨ. ਡੀ. ਏ. ਗਠਜੋੜ ਵਲੋਂ ਆਲੋਚਨਾ ਕੀਤੀ ਗਈ ਹੈ, ਜਿਸ ਵਿਚ ਸੀਟ ਵੰਡ ਦੇ ਐਲਾਨ ਤੋਂ ਬਾਅਦ ਕੋਈ ਦਰਾਰ ਨਹੀਂ ਦੇਖੀ ਗਈ ਹੈ।
ਪੜ੍ਹੋ ਇਹ ਵੀ : ਵੱਡੀ ਵਾਰਦਾਤ: ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਵੱਢ 'ਤਾ ਪੱਤਰਕਾਰ, ਫੈਲੀ ਸਨਸਨੀ
ਮਹਾਗਠਜੋੜ ਨੂੰ ਕਿਹੜੀਆਂ ਸੀਟਾਂ ’ਤੇ ਆਈ ਮੁਸ਼ਕਲ
ਹਾਲਾਂਕਿ ਬਾਅਦ ਵਿਚ ਕਾਂਗਰਸ ਉਮੀਦਵਾਰ ਆਦਿੱਤਿਆ ਕੁਮਾਰ ਅਤੇ ਸਤੀਸ਼ ਕੁਮਾਰ ਨੇ ਲਾਲਗੰਜ ਅਤੇ ਵਾਰਿਸਲੀਗੰਜ ਸੀਟ ਤੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ। ਪ੍ਰਾਣਪੁਰ ਤੋਂ ਕਾਂਗਰਸ ਦੇ ਉਮੀਦਵਾਰ ਤੌਕੀਰ ਆਲਮ ਨੇ ਵੀ ਆਰ. ਜੇ. ਡੀ. ਦੀ ਇਸ਼ਰਤ ਪ੍ਰਵੀਨ ਦੇ ਹੱਕ ਵਿਚ ਆਪਣੀ ਨਾਮਜ਼ਦਗੀ ਵਾਪਸ ਲੈ ਲਈ। ਬਾਬੂਬਰਹੀ ਵਿਧਾਨ ਸਭਾ ਹਲਕੇ ਤੋਂ ਵੀ. ਆਈ. ਪੀ. ਉਮੀਦਵਾਰ ਬਿੰਦੂ ਗੁਲਾਬ ਯਾਦਵ ਨੇ ਰਾਜਦ ਦੇ ਅਰੁਣ ਕੁਮਾਰ ਸਿੰਘ ਦੇ ਹੱਕ ਵਿਚ ਆਪਣੀ ਨਾਮਜ਼ਦਗੀ ਵਾਪਸ ਲੈ ਲਈ।
ਐੱਨ. ਡੀ. ਏ. ਉਮੀਦਵਾਰਾਂ ਦੀ ਗਿਣਤੀ
ਭਾਜਪਾ- 101
ਜੇ. ਡੀ. ਯੂ.- 101
ਲੋਜਪਾ (ਰਾਮ ਵਿਲਾਸ)- 29
ਰਾਸ਼ਟਰੀ ਲੋਕ ਮੋਰਚਾ - 6
ਹਿੰਦੁਸਤਾਨੀ ਆਵਾਮ ਮੋਰਚਾ (ਐੱਚ. ਏ. ਐੱਮ.) - 6
ਪੜ੍ਹੋ ਇਹ ਵੀ : ਇਨ੍ਹਾਂ ਔਰਤਾਂ ਨੂੰ ਮਿਲੇਗੀ ਪੱਕੀ ਨੌਕਰੀ, ਹੋਵੇਗੀ 30000 ਰੁਪਏ ਤਨਖਾਹ! ਹੋ ਗਿਆ ਵੱਡਾ ਐਲਾਨ
ਮਹਾਗਠਜੋੜ ਦੀਆਂ ਭਾਈਵਾਲ ਪਾਰਟੀਆਂ ਇਕ-ਦੂਜੇ ਦਾ ਸਾਹਮਣਾ ਕਰਨ ਲਈ ਤਿਆਰ ਹਨ। ਇਨ੍ਹਾਂ ਵਿਚ ਨਰਕਟੀਆਗੰਜ, ਵੈਸ਼ਾਲੀ, ਰਾਜਪਾਕਰ, ਰੋਜ਼ੇਰਾ, ਬਛਵਾੜਾ, ਕਹਿਲਗਾਓਂ, ਬਿਹਾਰ ਸ਼ਰੀਫ ਅਤੇ ਸਿਕੰਦਰਾ ਸ਼ਾਮਲ ਹਨ। ਹਾਲਾਂਕਿ ਕੁਝ ਸੀਟਾਂ ’ਤੇ ‘ਦੋਸਤਾਨਾ ਲੜਾਈਆਂ’ ਦਾ ਮੁੱਦਾ ਅਜੇ ਵੀ ਬਣਿਆ ਹੋਇਆ ਹੈ ਪਰ ਅਸ਼ੋਕ ਗਹਿਲੋਤ ਨੇ ਸੰਕੇਤ ਦਿੱਤਾ ਹੈ ਕਿ ਇਹ ਚਿੰਤਾ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ 243 ਸੀਟਾਂ ਵਿਚੋਂ ਕਈ ਵਾਰ ਸਥਾਨਕ ਨੇਤਾਵਾਂ ਅਤੇ ਸਮੀਕਰਨਾਂ ਕਾਰਨ 5-7 ਸੀਟਾਂ ’ਤੇ ‘ਦੋਸਤਾਨਾ ਲੜਾਈ’ ਹੋ ਜਾਂਦੀ ਹੈ। ਇਹ ਬਹੁਤ ਘੱਟ ਗਿਣਤੀ ਹੈ ਪਰ ਇਸ ਨੂੰ ਲੈ ਕੇ ਮਹਾਗਠਜੋੜ ਵਿਰੁੱਧ ਮੀਡੀਆ ਮੁਹਿੰਮ ਚਲਾਈ ਗਈ, ਜਦੋਂ ਕਿ ਅਸਲੀਅਤ ਵਿਚ ਕੋਈ ਸਮੱਸਿਆ ਨਹੀਂ ਹੈ।
ਮਹਾਗਠਜੋੜ ਦੀਆਂ ਸੀਟਾਂ ਦੇ ਸਮੀਕਰਨ
ਕਾਂਗਰਸ- 61
ਰਾਜਦ -143
ਸੀ. ਪੀ. ਆਈ. (ਐੱਮ. ਐੱਲ.)- 09
ਸੀ. ਪੀ. ਆਈ. (ਐੱਮ)- 04
ਸੀ. ਪੀ. ਆਈ. - 20
ਵੀ. ਆਈ. ਪੀ.- 15
ਪੜ੍ਹੋ ਇਹ ਵੀ : ਵੱਡੀ ਕਾਰਵਾਈ: ਦਵਾਈਆਂ ਦੀ Online ਵਿਕਰੀ 'ਤੇ ਪਾਬੰਦੀ! ਕਰੋੜਾਂ ਰੁਪਏ ਦੇ ਕਾਰੋਬਾਰ ਨੂੰ ਵੱਡਾ ਝਟਕਾ
ਕੀ ਹੈ ਬਿਹਾਰ ਦਾ ਜਾਤੀ ਗਣਿਤ ?
ਬਿਹਾਰ ਵਿਚ 2023 ਵਿਚ ਹਰੇਕ ਜਾਤੀ ਦੀ ਸਹੀ ਆਬਾਦੀ ਦਾ ਪਤਾ ਲਾਉਣ ਲਈ ਜਾਤੀ ਸਰਵੇਖਣ ਕੀਤਾ ਗਿਆ ਸੀ। ਇਸ ਦਾ ਉਦੇਸ਼ ਵਿਸਤਾਰਿਤ ਕੋਟੇ ਦੀ ਮੰਗ ਨੂੰ ਮਜ਼ਬੂਤ ਕਰਨਾ ਸੀ। ਸਰਵੇਖਣ ਵਿਚ ਪਤਾ ਲੱਗਾ ਕਿ ਅਤਿ ਪੱਛੜਾ ਵਰਗ (ਈ. ਬੀ. ਸੀ.) 36 ਫੀਸਦੀ ਨਾਲ ਸਭ ਤੋਂ ਵੱਡਾ ਹਿੱਸਾ ਹੈ, ਜਦੋਂ ਕਿ ਹੋਰ ਪੱਛੜੇ ਵਰਗ (ਓ. ਬੀ. ਸੀ.) 27 ਫੀਸਦੀ ਦੇ ਨਾਲ ਰਾਜ ਦੀ ਕੁੱਲ 13.07 ਕਰੋੜ ਆਬਾਦੀ ਦਾ ਇਹ 63 ਫੀਸਦੀ ਹੈ। ਇਹ ਸਭ ਮਿਲ ਕੇ ਪੱਛੜੇ ਵਰਗਾਂ ਦਾ ਸਮਾਜਿਕ ਤੌਰ ’ਤੇ ਵੱਡਾ ਹਿੱਸਾ ਹੈ, ਉਥੇ ਹੀ ਹਿੰਦੂਆਂ ਵਿਚ ਉੱਚ ਜਾਤੀ ਵਰਗਾਂ ਦੀ ਗਿਣਤੀ ਸਿਰਫ 10.6 ਫੀਸਦੀ ਹੈ। ਮੁਸਲਮਾਨ ਬਿਹਾਰ ਦੀ ਆਬਾਦੀ ਦਾ ਲਗਭਗ 17.7 ਫੀਸਦੀ ਹਨ ਅਤੇ ਲਗਭਗ 80-87 ਫੀਸਦੀ ਮੁਸਲਿਮ ਵੋਟਾਂ ਇਤਿਹਾਸਕ ਤੌਰ ’ਤੇ ਰਾਜਦ ਨੂੰ ਜਾਂਦੀਆਂ ਰਹੀਆਂ ਹਨ।
ਪੜ੍ਹੋ ਇਹ ਵੀ : ਅਗਲੇ 48 ਤੋਂ 72 ਘੰਟੇ ਖ਼ਤਰਨਾਕ! ਇਨ੍ਹਾਂ ਥਾਵਾਂ 'ਤੇ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
ਮੁੱਖ ਮੁਕਾਬਲੇ ਕਿਹੜੀਆਂ ਵਿਧਾਨ ਸਭਾ ਸੀਟਾਂ ’ਤੇ ਹਨ?
ਰਾਘੋਪੁਰ : ਤੇਜਸਵੀ ਯਾਦਵ (ਰਾਜਦ) ਬਨਾਮ ਸਤੀਸ਼ ਕੁਮਾਰ ਯਾਦਵ (ਭਾਜਪਾ) ਬਨਾਮ ਚੰਚਲ ਸਿੰਘ (ਜੇ. ਐੱਸ. ਪੀ.)
ਮਹੂਆ : ਮੁਕੇਸ਼ ਕੁਮਾਰ ਰੋਸ਼ਨ (ਰਾਜਦ) ਬਨਾਮ ਸੰਜੇ ਸਿੰਘ (ਲੋਜਪਾ-ਆਰ. ਵੀ.) ਬਨਾਮ ਤੇਜ ਪ੍ਰਤਾਪ ਯਾਦਵ (ਜਨਸ਼ਕਤੀ ਜਨਤਾ ਦਲ)
ਹਸਨਪੁਰ : ਮਾਲਾ ਪੁਸ਼ਪਮ (ਰਾਜਦ) ਬਨਾਮ ਰਾਜ ਕੁਮਾਰ ਰੇ (ਜੇ. ਡੀ. ਯੂ.)
ਅਲੀਗੰਜ : ਮੈਥਿਲੀ ਠਾਕੁਰ (ਭਾਜਪਾ) ਬਨਾਮ ਵਿਨੋਦ ਮਿਸ਼ਰਾ (ਰਾਜਦ)
ਤਾਰਾਪੁਰ : ਸਮਰਾਟ ਚੌਧਰੀ (ਭਾਜਪਾ) ਬਨਾਮ ਅਰੁਣ ਕੁਮਾਰ (ਰਾਜਦ)
ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ
ਵੋਟਰਾਂ ਦੀ ਕੁੱਲ ਗਿਣਤੀ
ਬਿਹਾਰ ਵਿਚ ਅੰਤਿਮ ਸੂਚੀ ਵਿਚ ਕੁੱਲ ਵੋਟਰਾਂ ਦੀ ਗਿਣਤੀ 7.42 ਕਰੋੜ ਹੈ, ਜਦੋਂ ਕਿ ਇਸ ਸਾਲ 24 ਜੂਨ ਤਕ ਵੋਟਰਾਂ ਦੀ ਗਿਣਤੀ 7.89 ਕਰੋੜ ਸੀ। ਡਰਾਫਟ ਸੂਚੀ ਵਿਚੋਂ ਕੁੱਲ 65 ਲੱਖ ਵੋਟਰਾਂ ਨੂੰ ਹਟਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅੰਤਿਮ ਸੂਚੀ ਵਿਚੋਂ 3.66 ਲੱਖ ਅਯੋਗ ਵੋਟਰਾਂ ਨੂੰ ਹਟਾ ਦਿੱਤਾ ਗਿਆ, ਜਦੋਂ ਕਿ ਫਾਰਮ 6 ਰਾਹੀਂ 21.53 ਲੱਖ ਯੋਗ ਵੋਟਰਾਂ ਨੂੰ ਜੋੜਿਆ ਗਿਆ, ਜਿਸ ਨਾਲ ਵੋਟਰਾਂ ਦੀ ਕੁੱਲ ਗਿਣਤੀ 7.42 ਕਰੋੜ ਹੋ ਗਈ। ਵੋਟਿੰਗ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿਚ ਹੋਵੇਗੀ ਅਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।
ਰੂਹ ਕੰਬਾਊ ਹਾਦਸਾ: ਬੇਕਾਬੂ ਕਾਰ ਨੇ ਘਰ ਦੇ ਬਾਹਰ ਬੈਠੇ ਲੋਕਾਂ ਨੂੰ ਦਰੜਿਆ, 5 ਦੀ ਦਰਦਨਾਕ ਮੌਤ
NEXT STORY