ਨੈਸ਼ਨਲ ਡੈਸਕ : ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ ਮਾਨਸੂਨ ਦੀ ਵਿਦਾਈ ਹੋ ਚੁੱਕੀ ਹੈ। ਇਸ ਦੇ ਬਾਵਜੂਦ ਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਪੈਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਇਸ ਦੌਰਾਨ ਮੌਸਮ ਵਿਭਾਗ (IMD) ਨੇ ਇੱਕ ਵਾਰ ਫਿਰ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲੇ ਖੇਤਰਾਂ ਕਾਰਨ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ ਚਾਰ-ਪੰਜ ਦਿਨਾਂ ਤੱਕ ਮਹਾਰਾਸ਼ਟਰ ਵਿੱਚ ਗਰਜ-ਤੂਫ਼ਾਨ ਦੇ ਨਾਲ ਮੀਂਹ ਪੈ ਸਕਦਾ ਹੈ।
ਪੜ੍ਹੋ ਇਹ ਵੀ : ਇਨ੍ਹਾਂ ਔਰਤਾਂ ਨੂੰ ਮਿਲੇਗੀ ਪੱਕੀ ਨੌਕਰੀ, ਹੋਵੇਗੀ 30000 ਰੁਪਏ ਤਨਖਾਹ! ਹੋ ਗਿਆ ਵੱਡਾ ਐਲਾਨ
ਵਿਭਾਗ ਨੇ ਇਹ ਚੇਤਾਵਨੀ ਖਾਸ ਤੌਰ 'ਤੇ ਦੱਖਣੀ ਪ੍ਰਾਇਦੀਪੀ ਭਾਰਤ ਅਤੇ ਮਹਾਰਾਸ਼ਟਰ ਲਈ ਜਾਰੀ ਕੀਤੀ ਹੈ। ਮੌਜੂਦਾ ਮੌਸਮ ਪ੍ਰਣਾਲੀਆਂ ਦੇ ਪ੍ਰਭਾਵ ਨਾਲ 24 ਅਕਤੂਬਰ ਤੱਕ ਦੱਖਣੀ ਪ੍ਰਾਇਦੀਪ ਭਾਰਤ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਅੱਜ ਯਾਨੀ 22 ਅਕਤੂਬਰ ਨੂੰ ਵੀ ਕੇਰਲ ਅਤੇ ਤਾਮਿਲਨਾਡੂ ਵਿੱਚ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਸੀ। ਇਸ ਤੋਂ ਇਲਾਵਾ 23 ਅਕਤੂਬਰ ਨੂੰ ਤੱਟਵਰਤੀ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਰਾਇਲਸੀਮਾ ਖੇਤਰਾਂ ਵਿੱਚ ਵੀ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ
ਮਹਾਰਾਸ਼ਟਰ ਵਿੱਚ ਯੈਲੋ ਅਲਰਟ
ਮਹਾਰਾਸ਼ਟਰ ਵਿੱਚ ਅਗਲੇ 4-5 ਦਿਨਾਂ ਤੱਕ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕੋਂਕਣ, ਗੋਆ, ਮਰਾਠਵਾੜਾ ਅਤੇ ਮੱਧ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
22 ਅਤੇ 23 ਅਕਤੂਬਰ: ਇਸ ਦੇ ਨਾਲ ਹੀ ਰਤਨਾਗਿਰੀ, ਸਿੰਧੂਦੁਰਗ, ਸਤਾਰਾ, ਸਾਂਗਲੀ, ਕੋਲਹਾਪੁਰ, ਲਾਤੂਰ, ਨਾਂਦੇੜ ਅਤੇ ਮਰਾਠਵਾੜਾ-ਵਿਦਰਭ ਦੇ ਕੁਝ ਹਿੱਸਿਆਂ ਵਿੱਚ ਗਰਜ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
24 ਅਤੇ 25 ਅਕਤੂਬਰ: ਮੁੰਬਈ ਦੇ ਨਾਲ ਲੱਗਦੇ ਰਾਏਗੜ੍ਹ, ਪੁਣੇ ਅਤੇ ਕੋਲਹਾਪੁਰ ਸਮੇਤ ਪੂਰੇ ਵਿਦਰਭ ਖੇਤਰ ਲਈ ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਨਾਗਰਿਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਸੁਰੱਖਿਆ ਲਈ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਪੜ੍ਹੋ ਇਹ ਵੀ : ਵਾਲ-ਵਾਲ ਬਚੇ ਰਾਸ਼ਟਰਪਤੀ ਮੁਰਮੂ! ਲੈਂਡ ਹੁੰਦਿਆਂ ਹੀ ਹੈਲੀਪੈਡ 'ਚ ਧਸ ਗਿਆ ਹੈਲੀਕਾਪਟਰ
ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ
ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਅਤੇ ਮਨਾਲੀ ਦੇ ਉੱਚੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ, ਜਿਸ ਨਾਲ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਆਈ। ਬਰਫ਼ਬਾਰੀ ਨੇ ਮਨਾਲੀ ਅਤੇ ਲਾਹੌਲ-ਸਪਿਤੀ ਵਿੱਚ ਸੈਰ-ਸਪਾਟਾ ਹਿੱਤਧਾਰਕਾਂ ਨੂੰ ਖੁਸ਼ੀ ਦਿੱਤੀ ਹੈ, ਕਿਉਂਕਿ ਉਨ੍ਹਾਂ ਨੂੰ ਸੈਲਾਨੀਆਂ ਦੀ ਆਮਦ ਵਿੱਚ ਵਾਧੇ ਦੀ ਉਮੀਦ ਹੈ। ਸ਼ਿਮਲਾ ਮੌਸਮ ਵਿਭਾਗ ਨੇ ਕਿਹਾ ਕਿ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ।
ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ
ਔਰਤਾਂ 40 ਮਿੰਟ ਰੋਜ਼ਾਨਾ...! ਆਪ੍ਰੇਸ਼ਨ ਸਿੰਦੂਰ 'ਚ ਸ਼ੌਹਰ ਗਵਾ ਚੁੱਕੀ ਮਸੂਦ ਅਜ਼ਹਰ ਦੀ ਭੈਣ ਦਾ ਨਵਾਂ ਪ੍ਰੋਜੈਕਟ
NEXT STORY