ਕਰੀਮਨਗਰ— ਤੇਲੰਗਾਨਾ ਦੇ ਕਰੀਮਨਗਰ 'ਚ ਗਰੀਬਾਂ ਦੇ ਸਨਮਾਨਪੂਰਵਕ ਅੰਤਿਮ ਸੰਸਕਾਰ ਲਈ ਅਗਲੇ ਮਹੀਨੇ ਤੋਂ ਇਕ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਅਧੀਨ ਗਰੀਬ ਲੋਕਾਂ ਦਾ ਅੰਤਿਮ ਸੰਸਕਾਰ ਸਿਰਫ਼ ਇਕ ਰੁਪਏ 'ਚ ਸੰਭਵ ਹੋ ਸਕੇਗਾ। ਇੱਥੋਂ ਦੇ ਮੇਅਰ ਐੱਸ. ਰਵਿੰਦਰ ਸਿੰਘ ਨੇ ਕਿਹਾ ਕਿ 'ਅੰਤਿਮ ਯਾਤਰਾ ਆਖਰੀ ਸਫ਼ਰ' ਯੋਜਨਾ ਦੀ ਸ਼ੁਰੂਆਤ 15 ਜੂਨ ਤੋਂ ਕੀਤੀ ਜਾਵੇਗੀ। ਇਸ ਲਈ 1.10 ਕਰੋੜ ਰੁਪਏ ਅਲਾਟ ਵੀ ਕਰ ਦਿੱਤੇ ਗਏ ਹਨ। ਮ੍ਰਿਤਕਾਂ ਦੇ ਧਰਮ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਵਾਇਆ ਜਾਵੇਗਾ।
ਲਾਸ਼ਾਂ ਨੂੰ ਦਫਨਾਉਣ ਲਈ ਵੀ ਜ਼ਰੂਰੀ ਵਿਵਸਥਾ
ਸਿੰਘ ਨੇ ਕਿਹਾ,''ਮੱਧ ਅਤੇ ਹੇਠਲੇ ਵਰਗ ਦੇ ਲੋਕ ਇਸ ਯੋਜਨਾ ਦਾ ਇਕ ਰੁਪਏ ਦੇ ਭੁਗਤਾਨ ਨਾਲ ਲਾਭ ਚੁੱਕ ਸਕਣਗੇ। ਇਹ ਯੋਜਨਾ ਸਾਰੇ ਜਾਤੀ, ਧਰਮ ਦੇ ਲੋਕਾਂ ਲਈ ਹੈ।'' ਮੇਅਰ ਨੇ ਦੱਸਿਆ ਕਿ ਯੋਜਨਾ ਦੇ ਅਧੀਨ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਲੱਕੜ, ਚੰਦਨ ਦੀ ਲੱਕੜ ਅਤੇ ਕੈਰੋਸੀਨ ਉਪਲੱਬਧ ਕਰਵਾਏ ਜਾਣਗੇ। ਲੱਕੜਾਂ ਦੀ ਖਰੀਦ ਲਈ 50 ਲੱਖ ਦਾ ਰਿਜ਼ਰਵ ਫੰਡ ਮੁਹੱਈਆ ਕਰਵਾਇਆ ਗਿਆ ਹੈ। ਰਵਾਇਤੀ ਰਸਮ ਦੇ ਦਿਨ ਕਰੀਬ 50 ਲੋਕਾਂ ਨੂੰ 5 ਰੁਪਏ ਦੇ ਹਿਸਾਬ ਨਾਲ ਖਾਣਾ ਵੀ ਉਪਲੱਬਧ ਕਰਵਾਇਆ ਜਾਵੇਗਾ। ਜੋ ਲੋਕ ਲਾਸ਼ਾਂ ਨੂੰ ਦਫਨਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਵੀ ਜ਼ਰੂਰੀ ਵਿਵਸਥਾ ਕੀਤੀ ਜਾਵੇਗੀ।
ਓਡੀਸ਼ਾ 'ਚ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ
NEXT STORY