ਨੈਸ਼ਨਲ ਡੈਸਕ - ਤੇਲੰਗਾਨਾ ਸਰਕਾਰ ਵਿੱਚ ਪਹਿਲੇ ਮੁਸਲਿਮ ਮੰਤਰੀ ਦੀ ਐਂਟਰੀ ਹੋਣ ਜਾ ਰਹੀ ਹੈ। ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਹੁਣ ਤੇਲੰਗਾਨਾ ਸਰਕਾਰ ਦਾ ਹਿੱਸਾ ਬਣਨਗੇ।
ਫਿਲਹਾਲ, ਅਜ਼ਹਰੂਦੀਨ ਵਿਧਾਨ ਪ੍ਰੀਸ਼ਦ ਦੇ ਮੈਂਬਰ (MLC) ਹਨ। ਉਹ 31 ਅਕਤੂਬਰ ਨੂੰ ਰਾਜ ਭਵਨ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੌਰਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਹ ਕਦਮ ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਤੇਲੰਗਾਨਾ ਦੀ ਜੁਬਲੀ ਹਿਲਜ਼ ਵਿਧਾਨ ਸਭਾ ਸੀਟ 'ਤੇ 11 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ।
ਸੂਤਰਾਂ ਦੇ ਅਨੁਸਾਰ, ਇਸ ਸੀਟ 'ਤੇ ਮੁਸਲਿਮ ਵੋਟਰਾਂ ਦੀ ਗਿਣਤੀ 30% ਹੈ। ਅਜ਼ਹਰੂਦੀਨ ਦੀ ਕੈਬਨਿਟ ਵਿੱਚ ਸ਼ਮੂਲੀਅਤ ਕਾਂਗਰਸ ਪਾਰਟੀ ਲਈ ਵੱਡਾ ਫਾਇਦਾ ਲਿਆ ਸਕਦੀ ਹੈ। ਜ਼ਿਕਰਯੋਗ ਹੈ ਕਿ ਮੁਹੰਮਦ ਅਜ਼ਹਰੂਦੀਨ 2023 ਵਿੱਚ ਇਸੇ ਜੁਬਲੀ ਹਿਲਜ਼ ਸੀਟ ਤੋਂ ਚੋਣ ਹਾਰ ਚੁੱਕੇ ਹਨ।
 
ਭਾਰਤ ਨੇ ਤਹੱਵੁਰ ਰਾਣਾ ਬਾਰੇ ਅਮਰੀਕਾ ਤੋਂ ਨਵੇਂ ਵੇਰਵੇ ਮੰਗੇ
NEXT STORY