ਹੈਦਰਾਬਾਦ (ਭਾਸ਼ਾ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਤੇਲੰਗਾਨਾ ਦੀ ਕੇ. ਚੰਦਰਸ਼ੇਖਰ ਰਾਓ ਸਰਕਾਰ ਕਿਸਾਨ ਵਿਰੋਧੀ ਅਤੇ ਦਲਿਤ ਵਿਰੋਧੀ ਹੈ, ਜੋ ਕਿ ਨਰਿੰਦਰ ਮੋਦੀ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦੇ ਲਾਭ ਤੋਂ ਸੂਬੇ ਦੇ ਕਿਸਾਨਾਂ ਨੂੰ ਵਾਂਝੇ ਰੱਖਣ ਦਾ ਪਾਪ ਕਰ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੇਂਦਰ ਵਲੋਂ 2 ਲੱਖ ਕਰੋੜ ਰੁਪਏ ਦੇਣ ਦੇ ਬਾਵਜੂਦ ਤੇਲੰਗਾਨਾ ਕਰਜ਼ੇ ਦੇ ਜਾਲ ਵਿਚ ਫਸਿਆ ਹੋਇਆ ਹੈ।
ਹੈਦਰਾਬਾਦ ਤੋਂ ਲਗਭਗ 85 ਕਿਲੋਮੀਟਰ ਦੂਰ ਮੁਨੁਗੋਡੇ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਜੇਕਰ ਭਾਜਪਾ ਰਾਜ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਸਰਕਾਰ ਬਣਾਉਂਦੀ ਹੈ ਤਾਂ ਉਹ ਕਿਸਾਨਾਂ ਤੋਂ ਝੋਨੇ ਦੇ ਹਰ ਦਾਣੇ ਦੀ ਖਰੀਦ ਯਕੀਨੀ ਬਣਾਏਗੀ। ਸ਼ਾਹ ਨੇ ਕਿਹਾ ਕਿ ਰਾਓ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੇਕਰ ਟੀ. ਆਰ. ਐੱਸ. ਸੱਤਾ ’ਚ ਆਈ ਤਾਂ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਪਰ ਹੁਣ ਜੇਕਰ ਉਨ੍ਹਾਂ ਦੀ ਪਾਰਟੀ ਚੋਣ ਜਿੱਤਦੀ ਹੈ ਤਾਂ ਉਨ੍ਹਾਂ ਦਾ ਪੁੱਤਰ ਮੁੱਖ ਮੰਤਰੀ ਬਣੇਗਾ। ਸ਼ਾਹ ਨੇ ਦੋਸ਼ ਲਾਇਆ ਕਿ ਟੀ. ਆਰ. ਐੱਸ. ਵਾਅਦੇ ਦੇ ਬਾਵਜੂਦ ਸਰਕਾਰ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਦੇ ਡਰ ਕਾਰਨ 17 ਸਤੰਬਰ ਨੂੰ ਆਜ਼ਾਦੀ ਦਿਵਸ ਨਹੀਂ ਮਨਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸੱਤਾ ਵਿਚ ਆਈ ਤਾਂ ਇਹ ਦਿਵਸ ਮਨਾਇਆ ਜਾਵੇਗਾ। ਅਮਿਤ ਸ਼ਾਹ ਐਤਵਾਰ ਦੁਪਹਿਰ ਨੂੰ ਹੈਦਰਾਬਾਦ ਪਹੁੰਚੇ ਅਤੇ ਉਜੈਨੀ ਮਹਾਕਾਲੀ ਮੰਦਰ ’ਚ ਪੂਜਾ ਅਰਚਨਾ ਕੀਤੀ।
ਜੂਨੀਅਰ ਐੱਨ. ਟੀ. ਆਰ. ਸ਼ਾਹ ਨੂੰ ਮਿਲੇ
ਪ੍ਰਸਿੱਧ ਅਦਾਕਾਰ ਅਤੇ ਅਣਵੰਡੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐੱਨ. ਟੀ. ਰਾਮਾ ਰਾਓ ਦੇ ਪੋਤੇ ਜੂਨੀਅਰ ਐੱਨ. ਟੀ. ਆਰ. ਸ਼ਾਹ ਨੂੰ ਮਿਲੇ। ਜੂਨੀਅਰ ਐੱਨ. ਟੀ. ਆਰ. ਹਾਲ ਹੀ ਵਿਚ ਫਿਲਮ ਆਰ. ਆਰ. ਆਰ. ਰਿਲੀਜ਼ ਹੋਈ ਸੀ, ਜੋ ਸੁਪਰਹਿੱਟ ਸਾਬਿਤ ਹੋਈ ਸੀ।
ਉੱਤਰ ਪ੍ਰਦੇਸ਼ 'ਚ ਟਰੱਕ ਅਤੇ ਵੈਨ ਦੀ ਟੱਕਰ 'ਚ ਇਕ ਹੀ ਪਰਿਵਾਰ ਦੀਆਂ 4 ਔਰਤਾਂ ਸਮੇਤ 6 ਲੋਕਾਂ ਦੀ ਮੌਤ
NEXT STORY