ਨਾਗਰਕੁਰਨੂਲ- ਤੇਲੰਗਾਨਾ ਦੇ ਨਾਗਰਕੁਰਨੂਲ 'ਚ 'ਸ਼੍ਰੀਸ਼ੈਲਮ ਲੈਫਟ ਬੈਂਕ ਕਨਾਲ' (ਐੱਸਐੱਲਬੀਸੀ) ਪ੍ਰਾਜੈਕਟ ਦੀ ਸੁਰੰਗ ਦੇ ਇਕ ਹਿੱਸੇ ਦੇ ਡਿੱਗਣ ਤੋਂ ਬਾਅਦ ਇਸ ਦੇ ਅੰਦਰ ਫਸੇ 7 ਲੋਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਸੋਮਵਾਰ ਨੂੰ 24ਵੇਂ ਦਿਨ ਵੀ ਤੇਜ਼ੀ ਨਾਲ ਜਾਰੀ ਰਹੀ। ਅਧਿਕਾਰੀ ਬਚਾਅ ਕਰਮਚਾਰੀਆਂ ਦੀ ਗਿਣਤੀ ਵਧਾ ਕੇ ਸੰਭਾਵਿਤ ਮਨੁੱਖੀ ਮੌਜੂਦਗੀ ਲਈ ਚਿੰਨ੍ਹਿਤ ਪੁਆਇੰਟ 'ਡੀ1' ਅਤੇ 'ਡੀ2' 'ਤੇ ਖੋਜ ਕਾਰਜਾਂ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਐਤਵਾਰ ਨੂੰ ਜਾਰੀ ਇਕ ਅਧਿਕਾਰਤ ਰੀਲੀਜ਼ 'ਚ ਕਿਹਾ ਗਿਆ ਹੈ ਕਿ ਦੱਖਣੀ ਮੱਧ ਰੇਲਵੇ, ਰਾਸ਼ਟਰੀ ਆਫਤ ਰਿਸਪਾਂਸ ਫੋਰਸ (ਐੱਨਡੀਆਰਐੱਫ), ਐੱਸਡੀਆਰਐੱਫ, ਸਰਕਾਰੀ ਮਾਲਕੀ ਵਾਲੀ ਮਾਈਨਿੰਗ ਕੰਪਨੀ ਸਿੰਗਾਰੇਨੀ ਕੋਲੀਅਰੀਜ਼, ਖਾਣ ਵਾਲੇ ਅਤੇ ਹੋਰ ਕਰਮਚਾਰੀ ਲੋੜੀਂਦੇ ਉਪਕਰਣਾਂ ਦੀ ਮਦਦ ਨਾਲ ਖੋਜ ਮੁਹਿੰਮ 'ਚ ਯੋਗਦਾਨ ਪਾ ਰਹੇ ਹਨ।
ਇਸ 'ਚ ਦੱਸਿਆ ਗਿਆ ਕਿ ਤਲਾਸ਼ ਮੁਹਿੰਮ 'ਚ ਉੱਨਤ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਤੋਂ ਵੀ ਮਦਦ ਲਈ ਜਾ ਰਹੀ ਹੈ। ਐੱਸਐੱਲਬੀਸੀ ਪ੍ਰਾਜੈਕਟ ਦੀ ਸੁਰੰਗ ਦਾ ਇਕ ਹਿੱਸਾ 22 ਫਰਵਰੀ ਨੂੰ ਢਹਿਣ ਤੋਂ ਬਾਅਦ ਇੰਜੀਨੀਅਰ ਅਤੇ ਮਜ਼ਦੂਰਾਂ ਸਣੇ 8 ਲੋਕ ਇਸ 'ਚ ਫਸ ਗਏ ਸਨ। 'ਟਨਲ ਬੋਰਿੰਗ ਮਸ਼ੀਨ' (ਟੀਬੀਐੱਮ) ਆਪਰੇਟਰ ਵਜੋਂ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਦੀ ਲਾਸ਼ 9 ਮਾਰਚ ਨੂੰ ਬਰਾਮਦ ਕੀਤੀ ਗਈ ਸੀ। ਉਨ੍ਹਾਂ ਦੀ ਲਾਸ਼ ਪੰਜਾਬ 'ਚ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੱਲ ਘਰੋਂ ਨਿਕਲੀ ਜਵਾਨ ਕੁੜੀ ਮੁੜ ਕੇ ਨਾ ਆਈ ਘਰ, ਅੱਜ ਪਿੰਡ ਵਾਲਿਆਂ ਨੂੰ ਖੇਤਾਂ 'ਚੋਂ...
NEXT STORY