ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ’ਚ 40 ਮੰਦਰਾਂ ’ਚ ਸ਼ਰਧਾਲੂਆਂ ਨੂੰ ‘ਸੱਭਿਆਚਾਰਕ ਤੌਰ ’ਤੇ ਢੁੱਕਵੇਂ’ ਕੱਪੜੇ ਪਹਿਨਣ ਦੀ ਅਪੀਲ ਕਰਨ ਵਾਲੇ ਪੋਸਟਰ ਲਾਏ ਗਏ ਹਨ। ਇਹ ਪੋਸਟਰ ਮਹਾਕਾਲ ਸੰਘ ਅੰਤਰਰਾਸ਼ਟਰੀ ਬਜਰੰਗ ਦਲ ਵੱਲੋਂ ਲਾਏ ਗਏ ਹਨ। ਉਸ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਸ਼ਰਧਾਲੂਆਂ ਨੂੰ ‘ਜੀਂਸ’, ‘ਟਾਪ’, ਮਿੰਨੀ ਸਕਰਟ, ‘ਨਾਈਟ ਸੂਟ’ ਅਤੇ ਸ਼ਾਰਟਸ ਨਹੀਂ ਪਹਿਨਣੇ ਚਾਹੀਦੇ ਅਤੇ ਔਰਤਾਂ ਅਤੇ ਮੁਟਿਆਰਾਂ ਨੂੰ ਵੀ ਆਪਣਾ ਸਿਰ ਢੱਕਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਭਲਕੇ ਛੁੱਟੀ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਉਨ੍ਹਾਂ ਕਿਹਾ,''ਭਾਰਤੀ ਸੱਭਿਆਚਾਰ ਨੂੰ ਸੰਭਾਲਣਾ ਸਾਡੇ ’ਤੇ ਨਿਰਭਰ ਹੈ। ਮੈਂ ਔਰਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੰਦਰਾਂ ’ਚ ਜਾਂਦੇ ਸਮੇਂ ਸੱਭਿਆਚਾਰਕ ਤੌਰ ’ਤੇ ਢੁੱਕਵੇਂ ਕੱਪੜੇ ਪਹਿਨਣ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ''ਚ ਹਾਈ ਅਲਰਟ ਜਾਰੀ
NEXT STORY