ਨਵੀਂ ਦਿੱਲੀ — ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿਚ ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਹੈ। ਕੋਰੋਨਾ ਮਰੀਜ਼ਾਂ ਦੀ ਸੰਖਿਆ ਦੇ ਹਿਸਾਬ ਨਾਲ ਭਾਰਤ ਦੁਨੀਆ 'ਚ ਤੀਜੇ ਸਥਾਨ 'ਤੇ ਹੈ। ਰੋਜ਼ਾਨਾ ਔਸਤਨ 10 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਸਭ ਅਨਿਸ਼ਚਿਤਤਾਵਾਂ ਦਰਮਿਆਨ ਆਰਥਿਕ ਗਤੀਵਿਧਿਆਂ ਅਤੇ ਆਮ ਜੀਵਨ ਨੂੰ ਰਫਤਾਰ ਦੇਣ ਲਈ ਤਾਲਾਬੰਦੀ ਖੋਲ੍ਹਣ ਦਾ ਆਗਾਜ਼ ਅੱਜ ਤੋਂ ਹੋ ਰਿਹਾ ਹੈ। ਇਸ ਤੋਂ ਬਾਅਦ ਦੇਸ਼ ਦੇ ਹਰ ਨਾਗਰਿਕ ਦੀ ਸੁਰੱਖਿਆ ਉਸਦੇ ਆਪਣੇ ਹੱਥ ਵਿਚ ਹੋਵੇਗੀ। ਯਾਨੀ ਕਿ ਤਾਲਾਬੰਦੀ ਖੋਲਣ ਵਿਚਕਾਰ ਦੇਸ਼ ਦੇ ਹਰ ਨਾਗਰਿਕ ਨੂੰ ਸਮਾਜਿਕ ਦੂਰੀ ਅਤੇ ਹੋਰ ਦੂਜੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੀ ਅਤੇ ਦੇਸ਼ ਦੀ ਹੋਰ ਨਾਗਰਿਕਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਹੋਵੇਗਾ।
ਭਾਵੇਂ ਸਰਕਾਰ ਦੋਸ਼ ਦੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਛੋਟ ਦੇ ਰਹੀ ਹੈ ਪਰ ਮਾਹੌਲ ਅਜੇ ਪਹਿਲਾਂ ਵਰਗਾ ਨਹੀਂ ਹੋਵੇਗਾ। ਬਹੁਤ ਸਾਰੀਆਂ ਗਤੀਵਿਧਿਆਂ 'ਤੇ ਰੋਕ ਫਿਲਹਾਲ ਜਾਰੀ ਰਹੇਗੀ। ਕੋਰੋਨਾ ਦੇ ਕੰਟੇਨਮੈਂਟ ਜ਼ੋਨ ਵਿਚ ਇਸ ਦੌਰਾਨ ਵੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ।
- ਵੱਡੇ ਸਮਾਰੋਹ 'ਤੇ ਅਜੇ ਵੀ ਪਾਬੰਦੀ ਰਹੇਗੀ
- ਰਾਤ ਦੇ ਕਰਫਿਊ ਦਾ ਸਮਾਂ ਘਟਾ ਦਿੱਤਾ ਗਿਆ ਹੈ। ਹੁਣ ਕਰਫਿਊ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ।
ਦਿੱਲੀ ਵਾਲਿਆਂ ਲਈ ਅੱਜ ਤੋਂ ਰਾਹਤ
ਦੇਸ਼ ਦੀ ਰਾਜਧਾਨੀ ਦਿੱਲੀ 'ਚ ਬੀਤੇ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਮੌਜੂਦਾ ਸਮੇਂ 'ਚ ਦਿੱਲੀ ਵਿਚ ਰੋਜ਼ਾਨਾ ਔਸਤਨ 10 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਬਾਵਜੂਦ ਦਿੱਲੀ 'ਚ ਵੀ ਕਈ ਤਰ੍ਹਾਂ ਦੇ ਕੰਮ ਲਈ ਛੋਟ ਮਿਲ ਰਹੀ ਹੈ। ਦਿੱਲੀ ਦੇ ਧਾਰਮਿਕ ਸਥਾਨ, ਮੌਲ ਅਤੇ ਰੈਸਟੋਰੈਂਟ ਨੂੰ ਕੁਝ ਪਾਬੰਦੀਆਂ ਦੇ ਨਾਲ ਅੱਜ ਤੋਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ।
ਆਓ ਜਾਣਦੇ ਹਾਂ ਕਿ ਕਿਹੜੇ-ਕਿਹੜੇ ਕੰਮਾਂ 'ਚ ਮਿਲੀ ਛੋਟ
ਅੱਜ ਤੋਂ ਖੁੱਲ੍ਹ ਜਾਣਗੇ ਧਾਰਮਿਕ ਸਥਾਨ
ਮਹਾਰਾਸ਼ਟਰ ਅਤੇ ਗੋਆ ਵਰਗੇ ਸੂਬਿਆਂ ਨੂੰ ਛੱਡ ਕੇ ਦੇਸ਼ ਵਿਚ ਅੱਜ ਤੋਂ ਧਾਰਮਿਕ ਸਥਾਨ ਖੁੱਲ੍ਹ ਗਏ ਹਨ।
- ਇਕ ਦੂਜੇ ਤੋਂ 6 ਫੁੱਟ ਦੀ ਦੂਰੀ ਲਾਜ਼ਮੀ ਹੋਵੇਗੀ
- ਮਾਸਕ ਪਾਉਣਾ ਅਤੇ ਸੈਨੇਟਾਈਜ਼ਰ ਕੋਲ ਰੱਖਣਾ ਲਾਜ਼ਮੀ ਹੋਵੇਗਾ
- ਅਰੋਗਿਆ ਸੇਤੂ ਐਪ ਫੋਨ 'ਚ ਡਾਊਨਲੋਡ ਹੋਣ ਲਾਜ਼ਮੀ ਹੋਵੇਗਾ
- ਸਾਬਣ ਨਾਲ ਹੱਥ ਧੋਣ ਦਾ ਇਤਜ਼ਾਮ ਹੋਵੇਗਾ
- ਜੁੱਤੀਆਂ ਅਤੇ ਚੱਪਲਾਂ ਨੂੰ ਕਾਰ ਜਾਂ ਵਾਹਨ 'ਚ ਹੀ ਰੱਖਣਾ ਹੋਵੇਗਾ
- ਪ੍ਰਾਰਥਨਾ / ਇਬਾਦਤ ਲਈ ਘਰੋਂ ਚਟਾਈ ਲਿਆਓਣੀ ਹੋਵੇਗੀ
- ਮੂਰਤੀ-ਕਿਤਾਬ ਨੂੰ ਛੋਹਣ 'ਤੇ ਪਾਬੰਦੀ ਹੋਵੇਗੀ ਅਤੇ ਪ੍ਰਸ਼ਾਦ ਵੀ ਉਪਲਬਧ ਨਹੀਂ ਹੋਵੇਗਾ
- ਭਜਨ-ਕੀਰਤਨ ਦਾ ਸਮੂਹਿਕ ਪ੍ਰੋਗਰਾਮ ਨਹੀਂ ਹੋਵੇਗਾ
ਪਹਿਲਾਂ ਵਾਂਗ ਨਹੀਂ ਬੈਠ ਸਕੋਗੇ ਰੈਸਟੋਰੈਂਟ 'ਚ ਅਤੇ ਹੋਟਲ ਵਿਚ
ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਰੈਸਟੋਰੈਂਟ ਵਿਚ ਬੈਠ ਕੇ ਖਾਣ ਦੇ ਦਿਨ ਵਾਪਸ ਆ ਗਏ ਹਨ। ਪਰ ਰੱਖਣਾ ਹੋਵੇਗਾ ਇਨ੍ਹਾਂ ਗੱਲਾਂ ਦਾ ਧਿਆਨ
- ਮਾਸਕ ਲਗਾਉਣਾ ਅਤੇ ਸੈਨੇਟਾਈਜ਼ਰ ਕੋਲ ਲਾਜ਼ਮੀ ਹੋਵੇਗਾ
- ਆਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ
- ਸਾਬੁਣ ਨਾਲ ਹੱਥ ਧੋਣ ਦਾ ਇੰਤਜ਼ਾਨ ਕਰਨਾ ਹੋਵੇਗਾ
- ਸਿਰਫ 50 ਫੀਸਦੀ ਬੈਠਣ ਦੀ ਸਮਰੱਥਾ ਦੀ ਸ਼ਰਤ ਨਾਲ ਹੀ ਰੈਸਟੋਰੈਂਟ ਅਤੇ ਹੋਟਲ ਖੋਲ੍ਹਣ ਦੀ ਆਗਿਆ ਮਿਲੀ ਹੈ।
- ਡਿਸਪੋਜ਼ਏਬਲ ਮੈਨਿਊ ਅਤੇ ਨੈਪਕਿਨ ਦਾ ਇਸਤੇਮਾਲ
- ਹਰ ਇਸਤੇਮਾਲ ਦੇ ਬਾਅਦ ਟੇਬਲ ਨੂੰ ਸੈਨੇਟਾਈਜ਼ ਕਰਨਾ ਹੋਵੇਗਾ
- ਆਰਡਰ ਅਤੇ ਪੇਮੈਂਟ ਆਨਲਾਈਨ ਕਰਨ 'ਤੇ ਜ਼ੋਰ
- ਐਲਿਵੇਟਰ 'ਤੇ ਵੀ ਸੀਮਤ ਸਮਰੱਥਾ ਨਾਲ ਲੋਕ ਚੜ੍ਹ ਸਕਣਗੇ
- ਪਾਰਕਿੰਗ ਵਿਚ ਵਾਹਨਾਂ ਨੂੰ ਸੈਨੇਟਾਈਜ਼ ਕਰਨਾ ਲਾਜ਼ਮੀ ਹੋਵੇਗਾ
ਮੌਲ 'ਚ ਖਰੀਦਦਾਰੀ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
- ਮੌਲ ਦੇ ਅੰਦਰ ਨਿਸ਼ਾਨ ਬਣਾਏ ਗਏ ਹਨ ਤਾਂ ਜੋ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਹੋ ਸਕੇ
- ਮੌਲ ਅੰਦਰ ਥਾਂ-ਥਾਂ ਸੈਨੇਟਾਇਜ਼ਰ ਵੀ ਲਗਾਣੇ ਲਾਜ਼ਮੀ ਹੋਣਗੇ
- ਇਕ ਦੁਕਾਨ ਵਿਚ ਇਕ ਸਮੇਂ ਸਿਰਫ ਪੰਜ ਗ੍ਰਾਹਕ ਹੀ ਖਰੀਦਦਾਰੀ ਕਰ ਸਕਣਗੇ
- ਲਿਫਟ ਅਤੇ ਐਸਕੇਲੇਟਰਸ ਵਿਚ ਸੀਮਿਤ ਲੋਕਾਂ ਦਾ ਪ੍ਰਵੇਸ਼ ਹੋ ਸਕੇਗਾ
- ਫੂਡ ਕੋਰਟ ਵਿਚ ਅੱਧੀਆਂ ਸੀਟਾਂ ਹੀ ਭਰੀਆਂ ਜਾਣਗੀਆਂ
- ਮਲਟੀਪਲੈਕਸ ਜਾਂ ਬੱਚਿਆਂ ਦੇ ਖੇਡਣ ਵਾਲੇ ਖੇਤਰ ਬੰਦ ਰਹਿਣਗੇ
- ਸ਼ੋਅਰੂਮ ਵਿਚ ਕਪੜੇ ਬਦਲਣ ਵਾਲਾ ਖੇਤਰ ਅਜੇ ਵੀ ਬੰਦ ਰਹੇਗਾ
ਹੁਣ ਭੋਜਨਘਰ (ਰੈਸਟੋਰੈਂਟ) 'ਚ ਨਹੀਂ ਹੋਵੇਗੀ ਭੋਜਨਸੂਚੀ ਦੀ ਲੋੜ, Paytm ਲਿਆ ਰਹੀ ਹੈ ਨਵੀਂ ਸੁਵਿਧਾ
NEXT STORY