ਪੋਰਥਕਾਲ (ਵੇਲਜ਼)– ਭਾਰਤ ਦੀ ਦੀਕਸ਼ਾ ਡਾਗਰ ਲਗਾਤਾਰ ਦੂਜੇ ਦੌਰ ਵਿਚ ਇਕ ਓਵਰ 73 ਦੇ ਸਕੋਰ ਨਾਲ ਇੱਥੇ ਏ. ਆਈ. ਜੀ. ਮਹਿਲਾ ਓਪਨ ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ ’ਤੇ 28ਵੇਂ ਸਥਾਨ ’ਤੇ ਖਿਸਕ ਗਈ। 24 ਸਾਲਾ ਦੀਕਸ਼ਾ ਨੇ ਦੂਜੀ ਵਾਰ ਇਸ ਟੂਰਨਾਮੈਂਟ ਵਿਚ ਕੱਟ ਹਾਸਲ ਕੀਤਾ।
ਦੀਕਸ਼ਾ ਨੇ ਤੀਜੇ ਦੌਰ ਵਿਚ ਇਕ ਈਗਲ, ਤਿੰਨ ਬਰਡੀਆਂ, ਦੋ ਡਬਲ ਬੋਗੀਆਂ ਤੇ ਦੋ ਬੋਗੀਆਂ ਕੀਤੀਆਂ। ਤੀਜੇ ਦੌਰ ਤੋਂ ਬਾਅਦ ਉਸਦਾ ਕੁੱਲ ਸਕੋਰ ਇਕ ਓਵਰ ਹੈ। ਇਸ ਵਿਚਾਲੇ ਮਿਯੁ ਯਾਮਾਸ਼ਿਤਾ ਦੋ ਓਵਰ 74 ਦੇ ਸਕੋਰ ਨਾਲ ਕੁੱਲ 9 ਅੰਡਰ ਦੇ ਸਕੋਰ ਨਾਲ ਚੋਟੀ ’ਤੇ ਬਰਕਰਾਰ ਹੈ।
ਬੀ. ਸੀ. ਸੀ. ਆਈ. ਉਮਰ-ਧੋਖਾਧੜੀ ਰੋਕਣ ਲਈ ਕਰੇਗਾ ਸਕ੍ਰੀਨਿਗ ਏਜੰਸੀ ਨਿਯੁਕਤ
NEXT STORY