ਉਦੇਪੁਰ- ਰਾਜਸਥਾਨ 'ਚ ਉਦੇਪੁਰ ਦੇ ਇਕ ਬੈਂਕ ਦੇ ਲਾਕਰ 'ਚ ਰੱਖੇ ਲੱਖਾਂ ਰੁਪਇਆਂ ਨੂੰ ਸਿਓਂਕ ਲੱਗ ਗਈ। ਸਿਓਂਕ ਲਾਕਰ ਦੀ ਇਕ ਥੈਲੀ 'ਚ ਪਏ 500-500 ਦੇ ਨੋਟਾਂ ਨੂੰ ਖਾ ਗਈ। ਇਸ ਨੋਟ ਨੂੰ ਜਿਸ ਵਿਅਕਤੀ ਨੇ ਰੱਖਿਆ ਸੀ, ਉਹ ਜਦੋਂ ਥੈਲੀ ਆਪਣੇ ਘਰ ਲੈ ਕੇ ਗਿਆ ਤਾਂ ਨੋਟਾਂ 'ਤੇ ਸਿਓਂਕ ਲੱਗੀ ਦੇਖ ਹੈਰਾਨ ਹੋ ਗਿਆ। ਦਰਅਸਲ ਉਦੇਪੁਰ ਸ਼ਹਿਰ ਦੇ ਕਾਲਾਜੀ ਗੋਰਾਜੀ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਲਾਕਰ 'ਚ ਪਏ ਲੱਖਾਂ ਰੁਪਇਆਂ ਨੂੰ ਸਿਓਂਕ ਲੱਗ ਗਈ। ਜਾਣਕਾਰੀ ਅਨੁਸਾਰ ਲਾਕਰ ਨੰਬਰ 265 ਦੀ ਮਾਲਕਣ ਸੁਨੀਤਾ ਮੇਹਤਾ ਬੈਂਕ ਦੇ ਲਾਕਰ 'ਚ ਪਏ ਆਪਣੇ 2.15 ਲੱਖ ਰੁਪਏ ਕੱਢਵਾਉਣ ਗਈ ਸੀ। ਰੁਪਏ ਸਫੈਦ ਰੰਗ ਦੇ ਕੱਪੜੇ 'ਚ ਰੱਖੇ ਹੋਏ ਸਨ।
ਇਹ ਵੀ ਪੜ੍ਹੋ : ਹਿਮਾਚਲ 'ਚ 21.51 ਗ੍ਰਾਮ ਹੈਰੋਇਨ ਨਾਲ 2 ਤਸਕਰ ਗ੍ਰਿਫ਼ਤਾਰ
ਸੁਨੀਤਾ ਮੇਹਤਾ ਜਦੋਂ ਥੈਲੀ ਆਪਣੇ ਘਰ ਲੈ ਕੇ ਆਈ ਤਾਂ ਪਤਾ ਲੱਗਾ ਕਿ ਪੂਰੇ ਪੈਸਿਆਂ ਨੂੰ ਸਿਓਂਕ ਲੱਗ ਗਈ ਹੈ। ਸੁਨੀਤਾ ਮੇਹਤਾ ਨੇ ਬੈਂਕ ਮੈਨੇਜਰ ਨੂੰ ਇਸ ਦੀ ਸ਼ਿਕਾਇਤ ਕੀਤੀ। ਉੱਥੇ ਹੀ ਇਸ ਘਟਨਾ ਦੇ ਬਾਅਦ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ ਹੋਰ ਲਾਕਰ 'ਚ ਵੀ ਸਿਓਂਕ ਹੋ ਸਕਦੀ ਹੈ। ਜੇਕਰ ਹੋਰ ਲਾਕਰ 'ਚ ਵੀ ਸਿਓਂਕ ਲੱਗੀ ਹੋਈ ਤਾਂ ਪੀ.ਐੱਨ.ਬੀ. ਬੈਂਕ ਲਾਕਰ 'ਚ ਪੈਸਾ ਰੱਖਣ ਵਾਲੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਉੱਥੇ ਹੀ ਬੈਂਕ ਮੈਨੇਜਰ ਪ੍ਰਵੀਨ ਕੁਮਾਰ ਯਾਦਵ ਨੇ ਮੀਡੀਆ ਨੂੰ ਦੱਸਿਆ ਕਿ ਗਾਹਕ ਦੇ ਨੁਕਸਾਨ ਦੀ ਜਾਣਕਾਰੀ ਸੀਨੀਅਰ ਅਫ਼ਸਰਾਂ ਨੂੰ ਦੇ ਦਿੱਤੀ ਗਈ ਹੈ। ਗਾਹਕ ਨੂੰ ਬੁਲਾਇਆ ਗਿਆ ਹੈ ਤਾਂ ਕਿ ਉਸ ਮਾਮਲੇ ਦਾ ਹੱਲ ਕੀਤਾ ਜਾ ਸਕੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਫਿਜ਼ੀਓਥੈਰੇਪੀ ਵਾਂਗ ਦੇਸ਼ ਦੇ ਵਿਕਾਸ ਲਈ ਇਕਸਾਰਤਾ, ਦ੍ਰਿੜਤਾ ਵੀ ਜ਼ਰੂਰੀ: PM ਮੋਦੀ
NEXT STORY