ਚੇਨਈ-ਤਾਮਿਲਨਾਡੂ ’ਚ ਦੱਖਣੀ ਵਿਰੁਧੁਨਗਰ ਜ਼ਿਲੇ ਦੇ ਵਿਜੈਕਰਿਸਾਲਕੁਲਮ ਪਿੰਡ ’ਚ ਸ਼ਨੀਵਾਰ ਨੂੰ ਪਟਾਕੇ ਬਣਾਉਣ ਵਾਲੀ ਇਕ ਫੈਕਟਰੀ ’ਚ ਭਿਆਨਕ ਧਮਾਕਾ ਹੋ ਗਿਆ, ਜਿਸ ਦੌਰਾਨ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਔਰਤ ਜ਼ਖ਼ਮੀ ਹੋ ਗਈ।
ਸੂਚਨਾ ਮੁਤਾਬਕ ਮ੍ਰਿਤਕਾਂ ’ਚ 2 ਔਰਤਾਂ ਸ਼ਾਮਲ ਹਨ। ਇਸ ਦਰਮਿਆਨ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ। ਇਹ ਧਮਾਕਾ ਪਟਾਕੇ ਬਣਾਉਣ ਲਈ ਰਸਾਇਣਾਂ ਦੀ ਰਗੜ ਕਾਰਨ ਹੋਇਆ ਦੱਸਿਆ ਗਿਆ ਹੈ।
ਪਵਿੱਤਰ ਅਮਰਨਾਥ ਗੁਫਾ ’ਚ ਛੜੀ ਪੂਜਾ ਦੇ ਨਾਲ ਅਮਰਨਾਥ ਯਾਤਰਾ ਸੰਪੰਨ
NEXT STORY