ਕੋਚੀ (ਭਾਸ਼ਾ)- ਕੇਰਲ ਹਾਈ ਕੋਰਟ ਨੇ ਇਸਲਾਮਿਕ ਸਟੇਟ (ਆਈ.ਐਸ.) ਵਿੱਚ ਸ਼ਾਮਲ ਹੋਣ ਲਈ ਸੀਰੀਆ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ੀ ਠਹਿਰਾਏ ਗਏ ਤਿੰਨ ਵਿਅਕਤੀਆਂ ਦੀ ਸਜ਼ਾ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਅਤਵਾਦ ਲੋਕਾਂ ਦੇ ਜੀਵਨ, ਆਜ਼ਾਦੀ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ।
ਅਦਾਲਤ ਨੇ ਕਿਹਾ ਕਿ ਕੋਈ ਵੀ ਧਰਮ ਅੱਤਵਾਦ ਜਾਂ ਨਫਰਤ ਨਹੀਂ ਫੈਲਾਉਂਦਾ, ਪਰ ਕੁਝ ਕੱਟੜਪੰਥੀਆਂ ਜਾਂ ਧਾਰਮਿਕ ਕੱਟੜਪੰਥੀਆਂ ਨੇ ਅੱਤਵਾਦ ਅਤੇ ਨਫਰਤ ਦਾ ਸੰਦੇਸ਼ ਫੈਲਾਉਣ ਲਈ ਧਰਮ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਜਸਟਿਸ ਅਲੈਗਜ਼ੈਂਡਰ ਥਾਮਸ ਅਤੇ ਜਸਟਿਸ ਸੋਫੀ ਥਾਮਸ ਨੇ ਤਿੰਨਾਂ ਦੋਸ਼ੀਆਂ ਮਿਡਲਜ, ਅਬਦੁਲ ਰਜ਼ਾਕ ਅਤੇ ਹਮਜ਼ਾ ਖਿਲਾਫ ਪਹਿਲੀ ਨਜ਼ਰੇ ਸਾਬਤ ਹੋਏ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਜ਼ਾ ਨੂੰ ਮੁਅੱਤਲ ਕਰਨ ਅਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਅੱਤਵਾਦੀ ਸੰਗਠਨਾਂ ਦੇ ਸੱਦੇ ਤੋਂ ਆਕਰਸ਼ਿਤ ਹੋ ਕੇ ਬੇਕਸੂਰ ਨੌਜਵਾਨ ਹਿੰਸਾ ਅਤੇ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹੋ ਜਾਂਦੇ ਹਨ ਅਤੇ ਸਮਾਜ ਦੀ ਸ਼ਾਂਤੀ ਨੂੰ ਭੰਗ ਕਰਦੇ ਹਨ। ਉਹ ਆਪਣੇ ਦੇਸ਼ ਦੀ ਆਜ਼ਾਦੀ, ਸੁਰੱਖਿਆ ਅਤੇ ਅਖੰਡਤਾ ਦੀ ਕੋਈ ਪਰਵਾਹ ਨਹੀਂ ਕਰਦੇ।
ਸੱਚ ਬੋਲਣ ਵਾਲਿਆਂ ਨੂੰ ਪਰੇਸ਼ਾਨ ਕਰ ਰਹੀ ਹੈ ਸਰਕਾਰ : ਮਹਿਬੂਬਾ ਮੁਫ਼ਤੀ
NEXT STORY