ਨਵੀਂ ਦਿੱਲੀ (ਇੰਟ.)–ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਟੀਮ ਨੇ ਰੇਡ ਕਰਦਿਆਂ ਜਹਾਂਗੀਰਪੁਰੀ ਇਲਾਕੇ ਤੋਂ 2 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ। ਦੱਸਿਆ ਜਾ ਰਿਹਾ ਹੈ ਕਿ ਹਿਰਾਸਤ ’ਚ ਲਏ ਗਏ ਇਕ ਵਿਅਕਤੀ ਦਾ ਸਬੰਧ ਕੈਨੇਡਾ ’ਚ ਬੈਠੇ ਖ਼ਾਲਿਸਤਾਨੀ ਅੱਤਵਾਦੀ ਨਾਲ ਹੈ। ਇਹ ਲੋਕ ਟਾਰਗੈੱਟ ਕਿਲਿੰਗ ਦਾ ਪਲਾਨ ਬਣਾ ਰਹੇ ਸਨ, ਜਿਸ ਨੂੰ ਪੁਲਸ ਨੇ ਨਾਕਾਮ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਵਿਚਾਲੇ ਛੱਡ ਕੇ ਗਏ ਰਾਹੁਲ ਗਾਂਧੀ
ਇਸ ਦੇ ਨਾਲ ਹੀ ਦੋਵੇਂ ਸ਼ੱਕੀ ਪਹਿਲਾਂ ਵੀ ਵੱਡੀਆਂ ਵਾਰਦਾਤਾਂ ’ਚ ਸ਼ਾਮਲ ਹੋ ਚੁੱਕੇ ਹਨ। ਪੁਲਸ ਦੋਵਾਂ ਤੋਂ ਪੁੱਛਗਿੱਛ ਕਰ ਕੇ ਜਾਣਕਾਰੀ ਹਾਸਲ ਕਰ ਰਹੀ ਹੈ। ਪੁਲਸ ਨੂੰ ਸ਼ੱਕੀਆਂ ਦੇ ਮੋਬਾਈਲ ਫੋਨ ਤੋਂ ਅੱਤਵਾਦੀ ਪਲਾਨਿੰਗ ਦਾ ਬਲਿਊ ਪ੍ਰਿੰਟ ਵੀ ਮਿਲਿਆ ਹੈ। ਪੁਲਸ ਨੇ ਦੱਸਿਆ ਕਿ ਅਰਸ਼ਦੀਪ ਡੱਲਾ ਖ਼ਾਲਿਸਤਾਨ ਟਾਈਗਰ ਫੋਰਸ ਦਾ ਖ਼ਤਰਨਾਕ ਅੱਤਵਾਦੀ ਹੈ। ਇਹ ਉਸ ਦੇ ਹੀ ਸੰਪਰਕ ’ਚ ਸਨ। 2 ਦਿਨ ਪਹਿਲਾਂ ਹੀ ਗ੍ਰਹਿ ਮੰਤਰਾਲਾ ਨੇ ਅਰਸ਼ਦੀਪ ਡੱਲਾ ਨੂੰ ਅੱਤਵਾਦੀ ਐਲਾਨਿਆ ਹੈ। 2017 ’ਚ ਉਹ ਕੈਨੇਡਾ ਫਰਾਰ ਹੋ ਗਿਆ ਸੀ। ਹਿਰਾਸਤ ’ਚ ਲਏ ਗਏ ਵਿਅਕਤੀ ਕੋਲੋਂ ਦੇਸੀ ਪਿਸਤੌਲ ਬਰਾਮਦ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ : JDU ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦਾ ਦਿਹਾਂਤ, 75 ਸਾਲ ਦੀ ਉਮਰ ’ਚ ਲਏ ਆਖਰੀ ਸਾਹ
ਸ਼ਰਦ ਯਾਦਵ ਦੇ ਦੇਹਾਂਤ 'ਤੇ ਤੇਜਸਵੀ ਯਾਦਵ ਵੱਲੋਂ ਦੁੱਖ ਦਾ ਪ੍ਰਗਟਾਵਾ
NEXT STORY