ਸ਼੍ਰੀਨਗਰ— ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਕੁੱਝ ਬੱਚਿਆਂ ਨੂੰ ਅੱਤਵਾਦੀ ਬਣਨ ਦੇ ਗੁਰ ਸਿਖਾਏ ਜਾ ਰਹੇ ਹਨ। ਛੋਟੇ-ਛੋਟੇ ਬੱਚੇ ਖੇਡ-ਖੇਡ 'ਚ ਅੱਤਵਾਦੀ ਬਣਨ ਦੇ ਔਗੁਣ ਸਿੱਖਦੇ ਦਿਖਾਈ ਦੇ ਰਹੇ ਹਨ। ਵੀਡੀਓ 'ਚ ਇਕ ਗੀਤ ਵੀ ਸੁਣਾਈ ਦੇ ਰਿਹਾ ਹੈ, ਜਿਸ ਦੇ ਬੋਲ 'ਜਿਹਾਦ ਦੇ ਲਈ ਸਰਫਰੋਸ਼ ਚੱਲ ਪੜੇ ਹਨ'। ਬੱਚੇ ਹੱਥਾਂ 'ਚ ਖਿਡੋਣੇ ਵਾਲੀ ਬੰਦੂਕ ਅਤੇ ਆਈ. ਐਸ. ਦੇ ਝੰਡੇ ਲੈ ਕੇ ਇਕ ਬਾਗ 'ਚ ਅੱਤਵਾਦੀਆਂ ਦੀ ਤਰ੍ਹਾਂ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਸਿਰਫ ਇਹ ਹੀ ਨਹੀਂ ਬਲਕਿ ਬੱਚੇ ਖਿਡੋਣੇ ਵਾਲੇ ਫੋਨ ਨਾਲ ਇਕ ਦੂਜੇ ਨੂੰ ਕਾਲ ਕਰਦੇ ਹਨ ਅਤੇ ਉਸੇ ਤਰ੍ਹਾਂ ਨਾਲ ਸੰਦੇਸ਼ ਦੇ ਕੇ ਬੁਲਾਉਂਦੇ ਹਨ, ਜਿਵੇਂ ਅੱਤਵਾਦੀ ਬੁਲਾਉਂਦੇ ਹਨ। ਇਹ ਵੀਡੀਓ ਕਿਥੇ ਸ਼ੂਟ ਕੀਤਾ ਗਿਆ ਇਹ ਪਤਾ ਨਹੀਂ ਚੱਲ ਸਕਿਆ ਹੈ ਪਰ ਵੀਡੀਓ ਨੂੰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਸਾਫ ਲਗਾਇਆ ਜਾ ਸਕਦਾ ਹੈ ਕਿ ਬੱਚਿਆਂ ਦੇ ਨਾਜ਼ੁਕ ਮਨ 'ਚ ਕਿਸ ਤਰ੍ਹਾਂ ਨਾਲ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਨ੍ਹਾਂ ਸੂਬਿਆਂ ਤੋਂ ਪ੍ਰਾਪਤ ਹੁੰਦੈ ਸਭ ਤੋਂ ਵੱਧ ਟੈਕਸ
NEXT STORY