ਸ੍ਰੀਨਗਰ : ਪੁਲਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਬਾਰਾਮੂਲਾ ਜ਼ਿਲ੍ਹੇ ਦੇ ਕੁੰਜਰ ਇਲਾਕੇ 'ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ, ਜਿੱਥੋਂ ਵੱਡੀ ਮਾਤਰਾ 'ਚ ਗੋਲਾ-ਬਾਰੂਦ ਤੇ ਹਥਿਆਰ ਬਰਾਮਦ ਕੀਤੇ ਗਏ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਫ਼ੌਜ, ਪੁਲਸ ਅਤੇ ਸੀਆਰਪੀਐੱਫ ਦੁਆਰਾ ਚਲਾਏ ਗਏ ਇਕ ਸਾਂਝੇ ਆਪ੍ਰੇਸ਼ਨ ਵਿਚ ਅੱਤਵਾਦੀਆਂ ਦੇ ਲੁਕਣ ਵਾਲੇ ਟਿਕਾਣੇ ਤੋਂ ਬਹੁਤ ਸਾਰੀਆਂ ਸ਼ੱਕੀ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਇਕ ਪਨਾਹਗਾਹ ਵਜੋਂ ਵਰਤਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ਸਸਤੀਆਂ ਹੋ ਗਈਆਂ Maruti ਦੀਆਂ ਧਾਕੜ SUV ਗੱਡੀਆਂ, ਮਿਲ ਰਿਹੈ ਬੰਪਰ ਡਿਸਕਾਊਂਟ
ਜਾਣਕਾਰੀ ਮੁਤਾਬਕ ਥਾਣਾ ਕੁੰਜਰ ਦੀ ਹਦੂਦ ਅੰਦਰ ਪੈਂਦੇ ਪਿੰਡ ਮਾਲਵਾ ਦੇ ਨਾਲ ਲੱਗਦੇ ਜੰਗਲਾਂ 'ਚ ਬਾਰਾਮੂਲਾ ਪੁਲਸ, ਬਡਗਾਮ ਪੁਲਸ ਅਤੇ 62 ਆਰ. ਆਰ ਵੱਲੋਂ ਸਾਂਝੇ ਤੌਰ 'ਤੇ ਮੁਹਿੰਮ ਚਲਾਈ ਗਈ। ਜੰਗਲੀ ਖੇਤਰ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ ਅਤੇ ਮੌਕੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ। ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਸਮੱਗਰੀ ਨੂੰ ਜ਼ਬਤ ਕਰਨ ਤੋਂ ਬਾਅਦ ਛੁਪਣਗਾਹ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਲੁਕਣ ਦੇ ਉਦੇਸ਼ ਅਤੇ ਖੇਤਰ ਵਿਚ ਅੱਤਵਾਦੀ ਸਰਗਰਮੀਆਂ ਨਾਲ ਕਿਸੇ ਵੀ ਸੰਭਾਵਿਤ ਸਬੰਧ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
25 ਨਵੰਬਰ ਤੱਕ ਸਕੂਲ ਰਹਿਣਗੇ ਬੰਦ, DM ਨੇ ਜਾਰੀ ਕੀਤੇ ਹੁਕਮ
NEXT STORY