ਜੰਮੂ — ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ, ਜਦਕਿ ਜੰਮੂ ਦੇ ਨੇੜੇ ਅਖਨੂਰ 'ਚ ਸ਼ਨੀਵਾਰ ਸ਼ਾਮ ਨੂੰ ਇਕ ਸ਼ੱਕੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਯੰਤਰ (IED) ਬਰਾਮਦ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਦੀ ਸਾਂਝੀ ਤਲਾਸ਼ੀ ਦਲ ਨੇ ਝੁਲਸ ਬੇਹਰਾ ਪਿੰਡ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ, ਜਿੱਥੋਂ ਦੋ ਹੱਥਗੋਲੇ ਅਤੇ ਕੁਝ ਗੋਲਾ ਬਾਰੂਦ ਬਰਾਮਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮਾਹਿਰਾਂ ਨੇ ਬਾਅਦ ਵਿਚ ਦੋਵੇਂ ਗ੍ਰਨੇਡਾਂ ਨੂੰ ਨਿਯੰਤਰਿਤ ਵਿਸਫੋਟ ਵਿਚ ਨਸ਼ਟ ਕਰ ਦਿੱਤਾ, ਜਿਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਘਟਨਾ ਵਿੱਚ, ਜੰਮੂ ਦੇ ਬਾਹਰਵਾਰ ਅਖਨੂਰ ਵਿੱਚ ਘਰੋਟਾ ਨੇੜੇ ਟਾਈਮਰ ਨਾਲ ਇੱਕ ਸ਼ੱਕੀ ਆਈਈਡੀ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਭੇਜਿਆ ਗਿਆ ਹੈ ਅਤੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਮਦੁਰਾਈ ਜਾ ਰਹੇ Air India ਦੇ ਜਹਾਜ਼ ਦੇ ਇੰਜਣ 'ਚ ਆਈ ਖ਼ਰਾਬੀ, ਚੇਨਈ ਏਅਰਪੋਰਟ 'ਤੇ ਵਾਪਸ ਪਰਤਿਆ
NEXT STORY