ਸ਼੍ਰੀਨਗਰ, (ਮਜੀਦ)– ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਅਵੰਤੀਪੁਰਾ ਖੇਤਰ ਦੇ ਗੁਲਜ਼ਾਰਪੋਰਾ ਵਿਚ ਵੀਰਵਾਰ ਦੇਰ ਰਾਤ ਅੱਤਵਾਦੀ 40 ਸਾਲਾ ਇਕ ਵਿਅਕਤੀ ਨੂੰ ਜਬਰੀ ਉਸ ਦੇ ਘਰੋਂ ਲੈ ਗਏ ਅਤੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਸ ਬੁਲਾਰੇ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਅੱਤਵਾਦੀ ਅਹਿਮਦ ਲੋਨ ਨੂੰ ਡੋਗਰੀਪੋਰਾ ਸਥਿਤ ਉਸ ਦੇ ਘਰੋਂ ਜਬਰੀ ਚੁੱਕ ਕੇ ਲੈ ਗਏ ਅਤੇ ਨੇੜਲੇ ਗੁਲਜ਼ਾਰਪੋਰਾ ਵਿਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਓਧਰ ਮ੍ਰਿਤਕ ਦੀ ਲਾਸ਼ ਪੁਲਸ ਅਤੇ ਫੌਜ ਦੇ ਸੰਯੁਕਤ ਦਲ ਨੇ ਮੌਕੇ ਤੋਂ ਬਰਾਮਦ ਕਰ ਲਈ ਹੈ।
ਪੁਲਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੱਖਣੀ ਕਸ਼ਮੀਰ ਵਿਚ 2 ਦਿਨਾ ਦੇ ਅੰਦਰ ਨਾਗਰਿਕਾਂ 'ਤੇ ਹੋਏ ਹਮਲੇ ਦਾ ਇਹ ਤੀਸਰਾ ਮਾਮਲਾ ਹੈ।
ਸ਼ਤਰੂਘਨ ਸਿਨ੍ਹਾ ਨੇ ਦਿੱਤੇ ਭਾਜਪਾ ਛੱਡਣ ਦੇ ਸੰਕੇਤ
NEXT STORY