ਨਵੀਂ ਦਿੱਲੀ, (ਵਿਸ਼ੇਸ਼)– ਐਲਨ ਮਸਕ ਦੀ ਕੰਪਨੀ ਟੈਸਲਾ ਆਪਟੀਮਸ ਨੇ ਇਕ ਖਾਸ ਹਿਊਮਨਾਇਡ ਰੋਬੋਟ ਪ੍ਰਦਰਸ਼ਿਤ ਕੀਤਾ ਹੈ, ਜੋ ਨਮਸਤੇ ਕਰਦਾ ਹੈ ਅਤੇ ਯੋਗ ਦੇ ਵੱਖ-ਵੱਖ ਅੰਦਾਜ਼ ਵਿਖਾਉਂਦਾ ਹੈ। ਟੈਸਲਾ ਆਪਟੀਮਸ ਦੇ ਅਧਿਕਾਰਤ ਅਕਾਊਂਟ ਤੋਂ ਇਸ ਰੋਬੋਟ ਦੀ ਇਕ ਵੀਡੀਓ ਵੀ ਪੋਸਟ ਕੀਤੀ ਗਈ ਹੈ।
ਇਹ ਰੋਬੋਟ ਸੈਲਫ ਕੈਲੀਬ੍ਰੇਟਿਡ ਰੁਟੀਨ ਨੂੰ ਫਾਲੋ ਕਰਦਾ ਹੈ ਤਾਂ ਜੋ ਉਹ ਆਪਣੇ ਆਸ-ਪਾਸ ਦੀਆਂ ਸਥਿਤੀਆਂ ਨਾਲ ਠੀਕ ਤਰ੍ਹਾਂ ਤਾਲਮੇਲ ਬਿਠਾ ਸਕੇ। ਇਹ ਟੈਸਲਾ ਬੋਟ ਰੋਬੋਟ ਇਸ ਗੱਲ ਦੀ ਉਦਾਹਰਣ ਹੈ ਕਿ ਟੈਸਲਾ ਆਪਣੇ ਵਿਜ਼ਨ ਤੇ ਜੁਆਇੰਟ ਪੁਜ਼ੀਸ਼ਨ ਸੈਂਸਰ ਦੀ ਕਿੰਨੇ ਵਧੀਆ ਢੰਗ ਨਾਲ ਵਰਤੋਂ ਕਰਨਾ ਜਾਣ ਗਈ ਹੈ। ਇਹ ਇਕਦਮ ਇਨਸਾਨਾਂ ਵਰਗਾ ਹੈ। ਇਹ ਟੈਸਲਾ ਬੋਟ ਦੀ ਬਿਹਤਰੀਨ ਫਲੈਕਸੀਬਿਲਟੀ ਤੇ ਸੰਤੁਲਨ ਵਿਖਾਉਂਦਾ ਹੈ। ਇਹ ਇਕ ਪੈਰ ’ਤੇ ਖੜ੍ਹਾ ਹੋ ਕੇ ਦੂਜੇ ਪੈਰ ਨੂੰ ਵੱਖ-ਵੱਖ ਦਿਸ਼ਾਵਾਂ ’ਚ ਘੁਮਾ ਸਕਦਾ ਹੈ।
ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!
ਸੂਰੀਆ ਨਮਸਕਾਰ
ਜਿਸ ਤਰ੍ਹਾਂ ਇਨਸਾਨ ਥੱਕ ਕੇ ਹੱਥਾਂ-ਪੈਰਾਂ ਨੂੰ ਫੈਲਾਅ ਕੇ ਰਿਲੈਕਸ ਹੁੰਦਾ ਹੈ, ਉਸੇ ਤਰ੍ਹਾਂ ਇਹ ਰੋਬੋਟ ਵੀ ਹੱਥ-ਪੈਰ ਫੈਲਾਅ ਸਕਦਾ ਹੈ। ਇਸ ਦੇ ਨਾਲ ਹੀ ਉਹ ਇਕ ਪੈਰ ’ਤੇ ਖੜ੍ਹਾ ਹੋ ਕੇ ਸੂਰੀਆ ਨਮਸਕਾਰ ਦੇ ਅੰਦਾਜ਼ ’ਚ ਨਮਸਤੇ ਵੀ ਕਰ ਸਕਦਾ ਹੈ।
ਇਹ ਵੀ ਪੜ੍ਹੋ- ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ
ਕਰ ਸਕਦਾ ਹੈ ਰੰਗਾਂ ਦੀ ਪਛਾਣ
ਏ. ਆਈ. ਸੈਂਸਰਾਂ ਦਾ ਕਮਾਲ
ਆਪਟੀਮਸ ਨੇ ਏ. ਆਈ. ਸੈਂਸਰਸ ਸਾਫਟਵੇਅਰ ਆਟੋਪਾਇਲਟ ਦਾ ਕਮਾਲ ਵੀ ਵਿਖਾਇਆ ਹੈ। ਵਿਜ਼ਨ ਤੇ ਵਿਸ਼ੇਸ਼ ਸਮਰੱਥਾ ਦੇ ਪ੍ਰਭਾਵ ਨਾਲ ਆਪਟੀਮਸ ਰੰਗਾਂ ਦੀ ਪਛਾਣ ਕਰ ਸਕਦਾ ਹੈ ਅਤੇ ਚੀਜ਼ਾਂ ਨੂੰ ਚੁੱਕ ਕੇ ਉਨ੍ਹਾਂ ਨੂੰ ਰੱਖ ਵੀ ਸਕਦਾ ਹੈ। ਇਹ ਸਭ ਸਿੱਖਣ ਦੀ ਸਮਰੱਥਾ ਉਸ ਦੇ ਅੰਦਰ ਹੈ। ਇਹ ਰੋਬੋਟ ਹਰੇ ਤੇ ਨੀਲੇ ਰੰਗ ਦੇ 2 ਬਲਾਕਾਂ ਨੂੰ ਢੇਰ ਵਿਚੋਂ ਵੱਖ ਕਰ ਕੇ ਵੱਖ-ਵੱਖ ਟ੍ਰੇਅ ਵਿਚ ਰੱਖ ਸਕਦਾ ਹੈ।
ਇਹ ਵੀ ਪੜ੍ਹੋ- iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ
ਮੋੜ ਲੈਂਦਾ ਹੈ ਉਂਗਲਾਂ
ਆਪਟੀਮਸ ਰੋਬੋਟ ਇਨਸਾਨਾਂ ਵਾਂਗ ਉਂਗਲਾਂ ਮੋੜਨ ਦੀ ਸਮਰੱਥਾ ਰੱਖਦਾ ਹੈ। ਇਸ ਦੇ ਲਈ ਉਹ ਵਿਜ਼ਨ ਅਤੇ ਹੱਥਾਂ-ਪੈਰਾਂ ਦੇ ਜੁਆਇੰਟਸ ਇਨਕੋਡਰਸ ਦੀ ਵਰਤੋਂ ਕਰ ਕੇ ਸਥਾਨ-ਆਕਾਰ ਅਨੁਸਾਰ ਹੱਥਾਂ ਦੀ ਵਰਤੋਂ ਕਿਸੇ ਵੀ ਕੰਮ ਲਈ ਕਰ ਸਕਦਾ ਹੈ।
ਇਹ ਵੀ ਪੜ੍ਹੋ- 6GB ਰੈਮ ਵੇਰੀਐਂਟ 'ਚ ਲਾਂਚ ਹੋਇਆ ਇਹ ਫੋਨ, ਮਿਲਣਗੇ ਆਈਫੋਨ ਵਰਗੇ ਫੀਚਰਜ਼
ਕਈ ਗੁਣਾਂ ਨਾਲ ਲੈਸ
ਰੰਗਾਂ ਨੂੰ ਪਛਾਣਨਾ, ਸੂਰੀਆ ਨਮਸਕਾਰ, ਯੋਗ, ਹੱਥ-ਪੈਰ ਚਲਾਉਣ ਦੀ ਸਮਝ, ਕਿਸੇ ਚੀਜ਼ ਨੂੰ ਬਨਾਉਟੀ ਹੱਥਾਂ ਨਾਲ ਚੁੱਕਣ ਦੀ ਸਮਰੱਥਾ, ਇਨ੍ਹਾਂ ਸਾਰੇ ਗੁਣਾਂ ਨਾਲ ਲੈਸ ਹੈ ਰੋਬੋਟ ‘ਆਪਟੀਮਸ’। ਇਸ ਰੋਬੋਟ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਵਾਲੀ ਵੀਡੀਓ ਟੈਸਲਾ ਕੰਪਨੀ ਦੇ ਸੰਚਾਲਕ ਐਲਨ ਮਸਕ ਨੇ ਐਕਸ ’ਤੇ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ- Whatsapp 'ਚ ਆਇਆ ਨਵਾਂ ਫੀਚਰ, Paytm ਤੇ G-Pay ਦੀ ਤਰ੍ਹਾਂ ਕਰ ਸਕੋਗੇ ਪੇਮੈਂਟ
'ਰੁਜ਼ਗਾਰ ਮੇਲੇ' 'ਚ PM ਮੋਦੀ ਬੋਲੇ- ਕੁੜੀਆਂ ਲਈ ਭਵਿੱਖ ਦੇ ਨਵੇਂ ਦਰਵਾਜ਼ੇ ਖੋਲ੍ਹਣਾ ਸਰਕਾਰ ਦੀ ਨੀਤੀ
NEXT STORY