ਕੋਲਕਾਤਾ— ਪੱਛਮੀ ਬੰਗਾਲ 'ਚ ਸ਼ੁੱਕਰਵਾਰ ਨੂੰ ਇਕ ਹੀ ਪਰਿਵਾਰ ਦੇ 5 ਲੋਕ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਸੂਬੇ 'ਚ ਇਸ ਦੇ ਪਾਜ਼ੀਟਿਵ ਲੋਕਾਂ ਦੀ ਸੰਖਿਆਂ ਵੱਧ ਕੇ 15 ਹੋ ਗਈ ਹੈ। ਇਸ ਦੀ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਕ ਹੀ ਦਿਨ 'ਚ ਪਾਜ਼ੀਟਿਵ ਪਾਏ ਗਏ ਲੋਕਾਂ 'ਚ 9 ਮਹੀਨੇ ਦੀ ਬੱਚੀ , 6 ਸਾਲ ਦੀ ਲੜਕੀ, 11 ਸਾਲ ਦਾ ਲੜਕਾ, 27 ਤੇ 45 ਸਾਲ ਦੀ ਮਹਿਲਾਵਾਂ ਹਨ। ਉਨ੍ਹਾਂ ਨੇ ਕਿਹਾ ਕਿ 27 ਸਾਲ ਦੀ ਮਹਿਲਾ ਹਾਲ 'ਚ ਹੀ ਦਿੱਲੀ ਗਈ ਸੀ। ਜਿੱਥੇ ਉਹ ਬ੍ਰਿਟੇਨ ਦੇ ਇਕ ਵਿਅਕਤੀ ਦੇ ਸੰਪਰਕ 'ਚ ਆ ਗਈ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ 21 ਦਿਨ ਦਾ ਲਾਕਡਾਊਨ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਉਹ ਘਰਾਂ 'ਚੋਂ ਬਾਹਰ ਨਾ ਨਿਕਲਣ ਤੇ ਸੋਸ਼ਲ ਮੀਡੀਆ ਜਾਂ ਸਮਾਜਿਕ ਦੂਰੀ ਦਾ ਪਾਲਣ ਕਰਨ। ਦੇਸ਼ 'ਚ ਹੁਣ ਤਕ 887 ਪਾਜ਼ੀਟਿਵ ਲੋਕ ਹਨ ਤੇ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਨਰੇਗਾ ਦੀ ਬਕਾਇਆ ਮਜ਼ਦੂਰੀ ਦੇ ਭੁਗਤਾਨ ਲਈ 4431 ਕਰੋੜ ਰੁਪਏ ਜਾਰੀ
NEXT STORY