ਲਖਨਊ- ਆਧੁਨਿਕ ਤਕਨੀਕ ਅਤੇ ਸਖਤ ਨਿਯਮਾਂ ਦੇ ਬਾਅਦ ਵੀ ਦੂਸਰਿਆਂ ਦੀ ਜਗ੍ਹਾ 'ਤੇ ਪੇਪਰ ਦੇਣ ਵਾਲੇ ਪੂਰੀ ਤਰ੍ਹਾਂ ਸਰਗਰਮ ਹਨ। ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਅਧਿਆਪਕ ਪਾਤਰਾ ਪ੍ਰੀਖਿਆ ਦੀ ਆਫਲਾਈਨ ਭਰਤੀ ਪ੍ਰੀਖਿਆ (ਟੀ.ਈ.ਟੀ.)-2017 ਵਿਚ ਦੂਸਰਿਆਂ ਦੀ ਜਗ੍ਹਾ 'ਤੇ ਪੇਪਰ ਦੇ ਰਹੇ ਤਿੰਨ ਲੋਕਾਂ ਨੂੰ ਇਲਾਹਾਬਾਦ ਤੋਂ ਗ੍ਰਿਫਤਾਰ ਕੀਤਾ ਹੈ। ਫੜੇ ਜਾਣ ਵਾਲਿਆਂ ਵਿਚ ਜਾਲਿਮ ਸਿੰਘ ਯਾਦਵ, ਖੁਸ਼ਬੂ ਯਾਦਵ, ਅਤੇ ਅਸ਼ੋਕ ਕੁਮਾਰ ਯਾਦਵ ਸ਼ਾਮਿਲ ਹੈ। ਤਿੰਨੋਂ ਪ੍ਰਤਾਪਗੜ੍ਹ ਦੇ ਆਸਪੁਰ ਦੇਵਸਰਾ ਥਾਣਾ ਦੇ ਨਿਵਾਸੀ ਹਨ।
ਐੱਸ. ਟੀ. ਐੱਫ. ਦੇ ਐੱਸ. ਐੱਸ. ਪੀ. ਅਭਿਸ਼ੇਕ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਟੀ. ਈ. ਟੀ. ਆਫਲਾਈਨ ਭਰਤੀ ਪ੍ਰੀਖਿਆ ਦੌਰਾਨ ਐੱਸ. ਟੀ. ਐੱਫ. ਨੂੰ ਖਬਰ ਮਿਲੀ ਕਿ ਇਲਾਹਾਬਾਦ ਦੇ ਪ੍ਰੀਖਿਆ ਕੇਂਦਰ ਇਸ਼ਵਰਸਰ ਬਾਲਿਕਾ ਇੰਟਰ ਕਾਲਜ ਅਤੇ ਰਾਜਕੀਯ ਕੰਨਿਆ ਇੰਟਰ ਕਾਲਜ ਵਿਚ ਕੁਝ ਲੋਕ ਦੂਸਰੇ ਵਿਦਿਆਰਥੀ ਦੀ ਜਗ੍ਹਾ 'ਤੇ ਪ੍ਰੀਖਿਆ ਦੇ ਰਹੇ ਹਨ ਅਤੇ ਉਸ ਬਦਲੇ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ। ਇਸ ਸੂਚਨਾ 'ਤੇ ਟੀਮ ਉਥੇ ਪੁੱਜੀ ਅਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਅਸ਼ੋਕ ਯਾਦਵ ਨੂੰ ਇਸ ਕੰਮ ਲਈ 50,000 ਰੁਪਏ ਦੇਣ ਦੀ ਗੱਲ ਤੈਅ ਹੋਈ ਸੀ, ਜਿਸ ਵਿਚੋਂ 5,000 ਰੁਪਏ ਉਸ ਨੂੰ ਐਡਵਾਂਸ ਮਿਲੇ ਸੀ। ਇਸ ਗੈਂਗ ਦੇ ਹੋਰ ਗਤੀਵਿਧੀਆਂ ਦੇ ਸਬੰਧ ਵਿਚ ਜਾਂਚ ਕੀਤੀ ਜਾ ਰਹੀ ਹੈ ।
ਨਜੀਬ ਮਾਮਲੇ ਨੂੰ ਲੈ ਕੇ ਅਦਾਲਤ ਨੇ ਸੀ.ਬੀ.ਆਈ. ਨੂੰ ਪਾਈ ਝਾੜ
NEXT STORY