ਇੰਟਰਨੈਸ਼ਨਲ ਡੈਸਕ : ਇਜ਼ਰਾਈਲ-ਹਮਾਸ ਵਿਚਾਲੇ ਜੰਗ ਦੌਰਾਨ ਇਜ਼ਰਾਈਲ ਛੱਡਣ ਦੇ ਇੱਛੁਕ 2 ਨੇਪਾਲੀ ਨਾਗਰਿਕਾਂ ਅਤੇ 4 ਬੱਚਿਆਂ ਸਮੇਚ 143 ਲੋਕਾਂ ਨੂੰ ਲੈ ਕੇ 'ਆਪਰੇਸ਼ਨ ਅਜੈ' ਤਹਿਤ ਇਕ ਵਿਸ਼ੇਸ਼ ਜਹਾਜ਼ ਭਾਰਤ ਲਈ ਰਵਾਨਾ ਹੋਇਆ। 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ਦੇ ਸ਼ਹਿਰਾਂ 'ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ 12 ਅਕਤੂਬਰ ਤੋਂ ਸ਼ੁਰੂ ਕੀਤੇ ਗਏ 'ਆਪਰੇਸ਼ਨ ਅਜੈ' ਦੇ ਤਹਿਤ ਭਾਰਤ ਦੀ ਇਹ 6ਵੀਂ ਉਡਾਣ ਹੈ।
ਇਹ ਵੀ ਪੜ੍ਹੋ : 100 ਦਿਨ ਪਹਿਲਾਂ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਮੈਡੀਕਲ ਰਿਪੋਰਟ ਨੇ ਉਡਾਏ ਹੋਸ਼
ਜਾਣਕਾਰੀ ਅਨੁਸਾਰ ਇਸ ਜਹਾਜ਼ 'ਚ 2 ਨੇਪਾਲੀ ਅਤੇ 4 ਬੱਚਿਆਂ ਸਮੇਤ ਕੁੱਲ 143 ਲੋਕ ਸਵਾਰ ਹਨ। ਕੁਝ ਦਿਨ ਪਹਿਲਾਂ ਵੀ ਇਕ ਖ਼ਾਸ ਉਡਾਣ ਰਾਹੀਂ 18 ਨੇਪਾਲੀ ਨਾਗਰਿਕਾਂ ਨੂੰ ਉੱਥੋਂ ਲਿਆਂਦਾ ਗਿਆ ਸੀ। ਹੁਣ ਤੱਕ ਕੁੱਲ 1200 ਯਾਤਰੀਆਂ ਨੂੰ ਤੇਲ ਅਵੀਵ ਤੋਂ ਦਿੱਲੀ ਲਿਆਂਦਾ ਜਾ ਚੁੱਕਾ ਹੈ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਗਾਜ਼ਾ 'ਤੇ ਜਵਾਬੀ ਹਮਲੇ ਕੀਤੇ ਸਨ, ਜਿਸ ਕਾਰਨ ਲਗਭਗ 4,400 ਫਿਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਹੁਣ ਤੱਕ ਇਜ਼ਰਾਈਲ 'ਚ 1,400 ਦੇ ਕਰੀਬ ਇਜ਼ਰਾਈਲੀਆਂ ਅਤੇ ਵਿਦੇਸ਼ੀਆਂ ਦੀ ਮੌਤ ਹੋ ਚੁੱਕੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਕੈਨੇਡਾ ਤਣਾਅ : ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਨੂੰ ਲੈ ਕੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ
NEXT STORY