ਲੁਧਿਆਣਾ (ਅਨਿਲ) : ਥਾਣਾ ਜੋਧੇਵਾਲ ਦੀ ਪੁਲਸ ਨੇ ਬੀਤੀ ਰਾਤ 100 ਦਿਨ ਪਹਿਲਾਂ ਹੋਈ ਨੌਜਵਾਨ ਦੀ ਮੌਤ ਮਾਮਲੇ ’ਚ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਖ਼ਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਗੁਰਮੁਖ ਸਿੰਘ ਦਿਓਲ ਨੇ ਦੱਸਿਆ ਕਿ 10 ਜੁਲਾਈ 2023 ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨੂਰਵਾਲਾ ਰੋਡ ’ਤੇ ਦਸਮੇਸ਼ ਕਾਲੋਨੀ ’ਚ ਰਹਿਣ ਵਾਲੇ 22 ਸਾਲਾ ਨੌਜਵਾਨ ਗੁੱਡੂ ਦੀ ਰਾਤ ਨੂੰ ਅਚਾਨਕ ਡਿੱਗ ਜਾਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੇ ਚਾਚੇ ਦੇ ਬਿਆਨ ’ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਸੀ। ਮ੍ਰਿਤਕ ਦੇ ਵਾਰਿਸ ਉਸ ਦੀ ਲਾਸ਼ ਆਪਣੇ ਪਿੰਡ (ਬਿਹਾਰ) ਲੈ ਗਏ ਸਨ।
ਇਹ ਵੀ ਪੜ੍ਹੋ : ਵੱਡੀ ਕਾਰਵਾਈ, ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਸਣੇ 8 ਕੰਪਨੀਆਂ ਦੇ ਪਰਮਿਟ ਰੱਦ
ਕੁਝ ਦਿਨ ਪਹਿਲਾਂ ਮ੍ਰਿਤਕ ਦੇ ਵਿਸਰੇ ਦੀ ਰਿਪੋਰਟ ਜਦੋਂ ਥਾਣਾ ਜੋਧੇਵਾਲ ਪੁੱਜੀ ਤਾਂ ਉਸ ’ਚ ਡਾਕਟਰਾਂ ਨੇ ਮ੍ਰਿਤਕ ਦੀ ਮੌਤ ਸਿਰ ਵਿਚ ਕਿਸੇ ਨੁਕੀਲੀ ਚੀਜ਼ ਮਾਰਨ ਕਰਕੇ ਹੋਣ ਦੀ ਪੁਸ਼ਟੀ ਕੀਤੀ ਅਤੇ ਪੁਲਸ ਨੇ ਤੁਰੰਤ ਕੇਸ ਦੀ ਜਾਂਚ ਕਰਨ ਲਈ ਪੁਲਸ ਟੀਮ ਪਟਨਾ (ਬਿਹਾਰ) ਭੇਜੀ। ਇੱਥੋਂ ਮ੍ਰਿਤਕ ਦੇ ਪਿਤਾ ਓਮਾ ਰਾਏ ਲੁਧਿਆਣਾ ਆਇਆ।
ਇਹ ਵੀ ਪੜ੍ਹੋ : ਕੈਨੇਡਾ ’ਚ ਵਾਪਰੇ ਹਾਦਸੇ ਨੇ ਖੋਹ ਲਈਆਂ ਹੱਸਦੇ-ਵੱਸਦੇ ਪਰਿਵਾਰ ਦੀਆਂ ਖ਼ੁਸ਼ੀਆਂ, ਘਰ ’ਚ ਪੈ ਗਏ ਵੈਣ
ਇੱਥੇ ਉਸ ਨੇ ਆਪਣੇ ਬੇਟੇ ਸਬੰਧੀ ਜਦੋਂ ਪੁੱਛਗਿੱਛ ਕੀਤੀ ਤਾਂ ਉੱਥੇ ਪਤਾ ਲੱਗਾ ਕਿ ਉਸ ਦੇ ਨਾਲ ਰਾਹੁਲ ਬੂਟਾ ਪੁੱਤਰ ਲਾਲ ਸਾਹਿਬ ਸ਼ਾਹ ਵਾਸੀ ਹਲਦੀ (ਪਟਨਾ) ਰਹਿੰਦਾ ਸੀ, ਜਿਸ ਦੀ ਉਸ ਦਾ ਬੇਟੇ ਗੁੱਡੂ ਨਾਲ ਪੂਜਾ ਦੌਰਾਨ ਝਗੜਾ ਹੋ ਗਿਆ ਸੀ। ਉਸੇ ਦੌਰਾਨ ਰਾਹੁਲ ਨੇ ਉਸ ਦੇ ਬੇਟੇ ਦਾ ਕਤਲ ਕੀਤਾ ਸੀ, ਜਿਸ ’ਤੇ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਰਾਹੁਲ ਬੂਟਾ ਖ਼ਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਸ ਟੀਮ ਰਵਾਨਾ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਖਰੜ ’ਚ ਭਰਾ ਵਲੋਂ ਅੰਜਾਮ ਦਿੱਤੇ ਗਏ ਤੀਹਰੇ ਕਤਲ ਕਾਂਡ ’ਚ ਪੁਲਸ ਜਾਂਚ ਦੌਰਾਨ ਵੱਡੀ ਗੱਲ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ’ਚ ਵਾਪਰੇ ਹਾਦਸੇ ਨੇ ਖੋਹ ਲਈਆਂ ਹੱਸਦੇ-ਵੱਸਦੇ ਪਰਿਵਾਰ ਦੀਆਂ ਖ਼ੁਸ਼ੀਆਂ, ਘਰ ’ਚ ਪੈ ਗਏ ਵੈਣ
NEXT STORY