ਬਾਲਟਾਲ—ਜੇਠ ਮਹੀਨੇ ਦੀ ਪੂਰਨਮਾਸ਼ੀ ਦੀ ਸਵੇਰ ਵੇਲੇ ਜਦੋਂ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਪੰਡਿਤ ਅਮਰਨਾਥ ਯਾਤਰਾ ਦੀ ਸ਼ੁਰੂਆਤ ਦੇ ਪਹਿਲੇ ਦਿਨ ਪਵਿੱਤਰ ਗੁਫਾ ਵਿਚ ਆਰਤੀ ਕਰਨ ਲਈ ਪੁੱਜੇ ਤਾਂ ਉਥੇ ਇਕ ਅਨੋਖਾ ਸੰਜੋਗ ਵੇਖ ਕੇ ਹੈਰਾਨ ਰਹਿ ਗਏ। ਪੰਡਿਤਾਂ ਨੇ ਦੱਸਿਆ ਕਿ ਉਨ੍ਹਾਂ ਪਹਿਲੀ ਵਾਰ ਸ਼ਿਵਲਿੰਗ 'ਤੇ ਕਬੂਤਰ ਬੈਠੇ ਹੋਏ ਵੇਖੇ। ਪਵਿੱਤਰ ਗੁਫਾ ਅੰਦਰ ਅਕਸਰ ਹੀ ਕਬੂਤਰਾਂ ਨੂੰ ਉਡਦਿਆਂ ਵੇਖਿਆ ਜਾਂਦਾ ਹੈ ਪਰ ਉਕਤ ਹੈਰਾਨੀਜਨਕ ਦ੍ਰਿਸ਼ ਪਹਿਲੀ ਵਾਰ ਵੇਖਣ ਨੂੰ ਮਿਲਿਆ । ਪੂਜਾ ਕਰਨ ਤੋਂ ਪਹਿਲਾਂ ਪੰਡਿਤਾਂ ਨੇ ਜਦੋਂ ਜੋਤ ਜਗਾਈ ਤਾਂ ਉਨ੍ਹਾਂ ਵਿਚ ਉਤਸ਼ਾਹ ਇੰਨਾ ਵਧ ਗਿਆ ਕਿ ਪਵਿੱਤਰ ਗੁਫਾ ਅੰਦਰੋਂ ਸਿਰਫ ਭੋਲੇ ਬਾਬਾ ਦੇ ਜੈਕਾਰਿਆਂ ਦੀ ਆਵਾਜ਼ ਹੀ ਭਵਨ ਵਿਚ ਗੂੰਜ ਰਹੀ ਸੀ।
ਮੁਸਲਿਮ ਔਰਤ ਨੇ ਪੇਸ਼ ਕੀਤੀ ਮਿਸਾਲ, ਉਰਦੂ 'ਚ ਲਿਖੀ ਰਾਮਾਇਣ
NEXT STORY